Wednesday, October 28, 2026
Home Crime ਮਾਸੂਮ ਨੂੰ ਅਵਾਰਾ ਕੁੱਤਿਆਂ ਨੇ ਬਣਾਇਆ ਸ਼ਿਕਾਰ, 40 ਜਗ੍ਹਾ ਤੋਂ ਨੋਚਿਆ

ਮਾਸੂਮ ਨੂੰ ਅਵਾਰਾ ਕੁੱਤਿਆਂ ਨੇ ਬਣਾਇਆ ਸ਼ਿਕਾਰ, 40 ਜਗ੍ਹਾ ਤੋਂ ਨੋਚਿਆ

ਬਠਿੰਡਾ (ਦ ਸਟੈਲਰ ਨਿਊਜ)। ਬਠਿੰਡਾ ਦੇ ਪਿੰਡ ਭਾਗੂ ਵਿਖੇ ਅੱਠ ਸਾਲ ਦੀ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜ਼ਖਮੀ ਬੱਚੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ,ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੱਚੀ ਨੂੰ 40 ਜਗ੍ਹਾ ਤੋਂ ਨੋਚਿਆ ਗਿਆ ਹੈ ,ਜਿਸ ਕਰਕੇ ਉਸਦੀ ਹਾਲਤ ਕਾਫੀ ਗੰਭੀਰ ਹੈ ਅਤੇ ਨਾ ਹੀ ਉਹ ਕੁਝ ਖਾ ਰਹੀ ਹੈ ਤੇ ਨਾ ਹੀ ਸੋ ਰਹੀ ਹੈ। 

Advertisements

ਬੱਚੀ ਦੀ ਮਾਤਾ ਕਰਮਜੀਤ ਕੌਰ ਨੇ ਦੱਸਿਆ ਕੀ ਬੱਚੀ ਘਰ ਵਿੱਚ ਖੇਡਦੀ ਖੇਡਦੀ ਬਾਹਰ ਚਲੀ ਗਈ ਤਾਂ ਬਾਹਰ ਕੁੱਤਿਆਂ ਦੇ ਝੁੰਡ ਉਸ ਨੂੰ ਖੇਤ ਵਿੱਚ ਖਿੱਚ ਕੇ ਲੈ ਗਏ। ਉਸਦੀਆਂ ਚੀਕਾਂ ਸੁਣ ਕੇ ਉਹ ਬਾਹਰ ਗਈ ਤੇ ਗੁਆਂਢੀਆਂ ਨੂੰ ਬੁਲਾ ਕੇ ਕੁੱਤਿਆਂ ਤੋਂ ਬੱਚੀ ਨੂੰ ਛਡਾਇਆ ,ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। 

ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਪਿੰਡ ਵਿੱਚ ਬਹੁਤ ਜ਼ਿਆਦਾ ਕੁੱਤੇ ਹਨ ,ਇਸ ਬਾਰੇ ਕਈ ਵਾਰ ਪੰਚਾਇਤ ਨੂੰ ਕਿਹਾ ਗਿਆ ਹੈ ਪਰ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ, ਇਸ ਤੋਂ ਪਹਿਲਾਂ ਕਈ ਵਾਰ ਕੁੱਤਿਆਂ ਨੇ ਬਹੁਤ ਸਾਰੇ ਬੱਚਿਆਂ ਨੂੰ ਕੱਟ ਲਿਆ ਹੈ। ਸਮਾਜ ਸੇਵੀ ਗੁਰਜੰਟ ਸਿੰਘ ਨੇ ਦੱਸਿਆ ਕਿ ਇੱਥੇ ਕੋਈ ਵੀ ਸੁਰੱਖਿਤ ਨਹੀਂ। ਕਿਸੇ ਨੂੰ ਨਸ਼ੇੜੀ ਘਿਰ ਰਹੇ ਹਨ ,ਕਿਸੇ ਨੂੰ ਅਵਾਰਾ ਕੁੱਤੇ। ਅਵਾਰਾ ਕੁੱਤੇ ਰੋਜ਼ਾਨਾ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।

ਪਿੰਡ ਵਾਸੀ ਨੇ ਦੱਸਿਆ ਕਿ ਪਿੰਡ ਵਿੱਚ ਇਹ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਕੁੱਤਿਆਂ ਨੇ ਕਈ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਬੱਚੇ ਸਕੂਲ ਜਾਣ ਸਮੇਂ ਵੀ ਸੁਰੱਖਿਤ ਨਹੀਂ ਹਨ ਤੇ ਨਾ ਹੀ ਇਸ ਵੱਲ ਸਰਕਾਰ ਅਤੇ ਪ੍ਰਸ਼ਾਸਨ ਕੋਈ ਧਿਆਨ ਦੇ ਰਿਹਾ। 

LEAVE A REPLY

Please enter your comment!
Please enter your name here