Tuesday, October 27, 2026
Home Crime ਬੰਗਲਾਦੇਸ਼ ਚੋਣਾਂ ਤੋਂ ਪਹਿਲਾਂ ਇੱਕ ਹੋਰ ਹਿੰਦੂ ਦਾ ਬੇਰਹਿਮੀ ਨਾਲ ਕਤਲ

ਬੰਗਲਾਦੇਸ਼ ਚੋਣਾਂ ਤੋਂ ਪਹਿਲਾਂ ਇੱਕ ਹੋਰ ਹਿੰਦੂ ਦਾ ਬੇਰਹਿਮੀ ਨਾਲ ਕਤਲ

ਬੰਗਲਾਦੇਸ਼ (ਦ ਸਟੈਲਰ ਨਿਊਜ)। ਬੰਗਲਾਦੇਸ਼ ਚੋਣਾਂ ਤੋਂ ਪਹਿਲਾਂ ਇੱਕ ਹੋਰ ਹਿੰਦੂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਬੀਤੀ ਰਾਤ ਨੂੰ ਬੰਗਲਾਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ਦੇ ਤ੍ਰਿਸ਼ਾਲ ਵਿੱਚ ਬਦਮਾਸ਼ਾਂ ਨੇ ਸੁਸ਼ੇਨ ਚੰਦਰ ਸਰਕਾਰ ਨਾਮਕ 62 ਸਾਲਾਂ ਚੌਲ ਵਪਾਰੀ ਕਤਲ ਕਰ ਦਿੱਤਾ ਗਿਆ ਹੈ। ਹਮਲੇ ਉਪਰੰਤ ਮੁਲਜ਼ਮਾਂ ਨੇ ਉਸ ਕੋਲੋਂ ਲੱਖਾਂ ਰੁਪਏ ਦੀ ਨਕਦੀ ਵੀ ਲੁੱਟ ਲਈ। ਮ੍ਰਿਤਕ ਵਪਾਰ ਉਪ-ਜ਼ਿਲ੍ਹੇ ਦੇ ਸਾਊਥਕੰਡਾ ਪਿੰਡ ਦਾ ਨਿਵਾਸੀ ਸੀ।

Advertisements

ਜਾਣਕਾਰੀ ਅਨੁਸਾਰ, ਕਾਤਲਾਂ ਨੇ ਚੌਲਾਂ ਦੇ ਵਪਾਰੀ ਨੂੰ ਦੁਕਾਨ ਦੇ ਅੰਦਰ ਮ੍ਰਿਤਕ ਹਾਲਤ ਵਿੱਚ ਛੱਡ ਦਿੱਤਾ ਅਤੇ ਭੱਜਣ ਤੋਂ ਪਹਿਲਾਂ ਸ਼ਟਰ ਬੰਦ ਕਰ ਦਿੱਤਾ। ਤ੍ਰਿਸ਼ਾਲ ਪੁਲਿਸ ਸਟੇਸ਼ਨ ਦੇ ਮੁਖੀ ਮੁਹੰਮਦ ਫਿਰੋਜ਼ ਹੁਸੈਨ ਨੇ ਕਿਹਾ ਕਿ ਕਤਲ ਉਪ-ਜ਼ਿਲ੍ਹੇ ਦੇ ਬੋਗਰ ਬਾਜ਼ਾਰ ਚੌਰਾਹੇ ‘ਤੇ ਹੋਇਆ। ਮ੍ਰਿਤਕ ਚੌਰਾਹੇ ‘ਤੇ ਸਥਿਤ “ਭਾਈ ਭਾਈ ਐਂਟਰਪ੍ਰਾਈਜ਼” ਦਾ ਮਾਲਕ ਸੀ।

ਪੁਲਿਸ ਸਟੇਸ਼ਨ ਦੇ ਮੁਖੀ ਨੇ ਕਿਹਾ ਕਿ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ। ਫਿਰ ਸੁਸ਼ੇਨ ਨੂੰ ਦੁਕਾਨ ਦੇ ਅੰਦਰ ਛੱਡ ਦਿੱਤਾ ਅਤੇ ਸ਼ਟਰ ਬੰਦ ਕਰ ਦਿੱਤਾ। ਸੁਸ਼ੇਨ ਚੰਦਰ ਸਰਕਾਰ ਦਾ ਪਰਿਵਾਰ ਉਸਦੀ ਭਾਲ ਕਰ ਰਿਹਾ ਸੀ। ਜਦੋਂ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਉਨ੍ਹਾਂ ਨੂੰ ਉਹ ਖੂਨ ਨਾਲ ਲੱਥਪੱਥ ਪਿਆ ਮਿਲਿਆ। ਪਰਿਵਾਰ ਨੇ ਤੁਰੰਤ ਮੈਮਨਸਿੰਘ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪੁੱਤਰ ਸੁਜਾਨ ਸਰਕਾਰ ਨੇ ਕਿਹਾ, “ਅਸੀਂ ਲੰਬੇ ਸਮੇਂ ਤੋਂ ਚੌਲਾਂ ਦੇ ਕਾਰੋਬਾਰ ਵਿੱਚ ਹਾਂ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਅਪਰਾਧੀਆਂ ਨੇ ਮੇਰੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਦੁਕਾਨ ਤੋਂ ਕਈ ਲੱਖ ਟਕਾ ਚੋਰੀ ਕਰ ਲਿਆ।”

LEAVE A REPLY

Please enter your comment!
Please enter your name here