Sunday, October 18, 2026
Home Crime ਹੋਟਲ ‘ਚ ਨੌਜਵਾਨ ਲੜਕੀ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ

ਹੋਟਲ ‘ਚ ਨੌਜਵਾਨ ਲੜਕੀ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਫਾਜ਼ਿਲਕਾ ਦੇ ਅਬੋਹਰ ਵਿੱਚ ਮਲੋਟ ਰੋਡ ‘ਤੇ ਇੱਕ ਹੋਟਲ ਵਿੱਚ ਨੌਜਵਾਨ ਲੜਕੀ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਉਸਦੀ ਲਾਸ਼ ਹੋਟਲ ਦੇ ਕਮਰੇ ਵਿੱਚ ਖੂਨ ਨਾਲ ਲੱਥਪੱਥ ਮਿਲੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੜਕੇ ਨੇ ਤੇਜ਼ਧਾਰ ਹਥਿਆਰ ਨਾਲ ਲੜਕੀ ਦਾ ਕਤਲ ਕਰ ਦਿੱਤਾ ਹੈ। ਹੋਟਲ ਸਟਾਫ ਨੇ ਦੱਸਿਆ ਕਿ ਉਹ ਆਪਣੇ ਬੁਆਏਫ੍ਰੈਂਡ ਨਾਲ ਪਹੁੰਚੀ ਸੀ। ਹਾਲਾਂਕਿ, ਨੌਜਵਾਨ ਜ਼ੋਮੈਟੋ ਤੋਂ ਖਾਣਾ ਆਰਡਰ ਕਰਨ ਦਾ ਬਹਾਨਾ ਕਰਕੇ ਲਗਭਗ ਅੱਧੇ ਘੰਟੇ ਬਾਅਦ ਹੋਟਲ ਤੋਂ ਚਲਾ ਗਿਆ। 

Advertisements

ਜਾਣਕਾਰੀ ਅਨੁਸਾਰ ਇੱਕ ਲੜਕਾ ਅਤੇ ਲੜਕੀ ਹੋਟਲ ਵਿੱਚ ਆਏ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੜਕੇ ਨੇ ਤੇਜ਼ਧਾਰ ਹਥਿਆਰ ਨਾਲ ਲੜਕੀ ਦਾ ਕਤਲ ਕਰ ਦਿੱਤਾ ਹੈ। ਲੜਕੀ ਦੀ ਲਾਸ਼ ਕਮਰੇ ਵਿੱਚ ਨਗਨ ਹਾਲਤ ਵਿੱਚ ਮਿਲੀ ਹੈ। ਲੜਕੀ ਦੇ ਸਰੀਰ ‘ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਵੀ ਮਿਲੇ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਕੁੜੀ ਅਬੋਹਰ ਦੇ ਗਊਸ਼ਾਲਾ ਵਿਚ ਕੰਮ ਕਰਦੇ ਇੱਕ ਪ੍ਰਵਾਸੀ ਪਰਿਵਾਰ ਦੀ ਹੈ। ਕੁੜੀ ਆਰਤੀ ਅਬੋਹਰ ਦੇ ਸਰਕਾਰੀ ਕੰਨਿਆ ਸਕੂਲ ਦੀ ਜਮਾਤ 11 ਦੀ ਵਿਦਿਆਰਥਣ ਸੀ ਜਦ ਕਿ ਮੁੰਡੇ ਦੀ ਪਹਿਚਾਣ ਅਬੋਹਰ ਦੇ ਪਿੰਡ ਖੁਈ ਖੇੜਾ ਦੇ 22 ਸਾਲਾ ਸਚਿਨ ਵਜੋਂ ਹੋਈ ਹੈ। ਦੋਵੇਂ ਆਪਸ ਵਿੱਚ ਸੰਪਰਕ ਵਿੱਚ ਸਨ। ਮ੍ਰਿਤਕ ਕੁੜੀ ਦੇ ਮਾਤਾ –ਪਿਤਾ ਨੇ ਦੱਸਿਆ ਕਿ ਸਚਿਨ ਨਾਮ ਦਾ ਮੁੰਡਾ ਉਨ੍ਹਾਂ ਦੀ ਕੁੜੀ ਨਾਲ ਗੱਲ ਕਰਦਾ ਸੀ। ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here