Monday, October 12, 2026
Home Punjab ਸ਼ਿਵਰਾਤਰੀ ਦੇ ਸੰਬੰਧ ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਵਿੱਚ ਹਵਨ ਅਤੇ ਲੰਗਰ ਲਗਾਇਆ

ਸ਼ਿਵਰਾਤਰੀ ਦੇ ਸੰਬੰਧ ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਵਿੱਚ ਹਵਨ ਅਤੇ ਲੰਗਰ ਲਗਾਇਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਲਾਹੌਰੀ ਗੇਟ ਕਪੂਰਥਲਾ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਹਰ ਸਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਮੰਦਰ ਪਰਿਸਰ ਵਿੱਚ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਸੀ, ਜੋ ਦੇਰ ਰਾਤ ਤੱਕ ਜਾਰੀ ਰਿਹਾ। ਮੰਦਰ ਨੂੰ ਵਿਸ਼ੇਸ਼ ਤੌਰ ‘ਤੇ ਫੁੱਲਾਂ, ਰੰਗੀਨ ਲਾਈਟਾਂ ਅਤੇ ਆਕਰਸ਼ਕ ਸਜਾਵਟ ਨਾਲ ਸਜਾਇਆ ਗਿਆ ਸੀ,  ਸੋਮਵਾਰ ਨੂੰ ਸਵੇਰੇ 9 ਵਜੇ ਹਵਨ ਕੀਤਾ ਗਿਆ ਤੇ 10 ਤੋਂ 12 ਮੰਦਿਰ ਕਮੇਟੀ ਦੀ ਔਰਤਾਂ ਵਲੋ ਅਨੀਤਾ ਜੋਸ਼ੀ ਦੀ ਅਗਵਾਈ ਹੇਠ ਕੀਰਤਨ ਕੀਤਾ ਗਿਆ। ਉਸ ਤੋਂ ਬਾਅਦ ਆਈ ਹੋਈ ਸੰਗਤ ਲਈ ਛੋਲੇ ਪੁਰੀ ਅਤੇ ਖੀਰ  ਦਾ ਲੰਗਰ ਵਰਤਿਆ ਗਿਆ।

Advertisements

ਬਜ਼ੁਰਗਾਂ ਸਮੇਤ ਹਰ ਉਮਰ ਵਰਗ ਦੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਪੰਡਿਤ ਪੀਤਮ ਰਾਮ ਨੇ ਦਸਿਆ ਕਿ ਮਹਾਸ਼ਿਵਰਾਤਰੀ ਵਾਲਾ ਦਿਨ ਸ਼ਿਵ ਭਗਤਾਂ ਲਈ ਬਹੁਤ ਹੀ ਵੱਡਾ ਦਿਨ ਹੁੰਦਾ ਹੈ। ਸ਼ਿਵ ਭੋਲੇ ਨਾਥ ਨਾਲ ਪਿਆਰ ਕਰਨ ਵਾਲੇ ਸ਼ਿਵ ਲਿੰਗ ਦੇ ਕਈ ਪ੍ਰਕਾਰ ਦੀਆ ਅਨਿਕਾ ਚੀਜ਼ਾਂ ਚੜਾਂਦੇ ਹਨ ਅਤੇ ਸ਼ਿਵ ਸ਼ੰਕਰ ਦਾ ਅਸ੍ਰਿਵਾਦ ਪ੍ਰਾਪਤ ਕਰਦੇ ਹਨ  ਇਸ ਮੌਕੇ ਤੇ ਭਗਵਾਨ ਦਾਸ ਬੌਬੀ, ਮੁਕੇਸ਼ ਕੁਮਾਰ,ਰਾਕੇਸ਼ ਕੁਮਾਰ, ਪੰਡਿਤ ਪੀਤਮ ਰਾਮ, ਚੰਦਰ ਜੋਸ਼ੀ,  ਅਜੈ ਕਸ਼ਿਅਪ, ਗਗਨਦੀਪ , ਸਾਹਿਲ ਮਹਿਰਾ, ਅਰੁਣ ਕੁਮਾਰ ਅਜੈ ਕਨੌਜੀਆ, ਰਾਕੇਸ਼ ਸੋਨੀ, ਭਾਰਤ ਕੁਮਾਰ, ਅਜੈ ਮਲਹੋਤਰਾ,ਗਿਫ਼ਟੀ, ਸਾਹਿਲ ਵਰਮਾ,ਵਿਕਾਸ ਚੌਹਾਨ , ਅਸ਼ਵਨੀ ਕੁਮਾਰ, ਰਿਸ਼ੂ, ਪਾਰਸ, ਮਨੀ, ਰਾਮ ਇਕਬਾਲ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here