Sunday, October 18, 2026
Home Punjab ਬੇਕਾਬੂ ਸਕਰਾਪੀਓ ਕਰਿਆਨੇ ਦੀ ਦੁਕਾਨ ‘ਚ ਵੜੀ, ਨੌਜਵਾਨ ਦੀ ਮੌਤ

ਬੇਕਾਬੂ ਸਕਰਾਪੀਓ ਕਰਿਆਨੇ ਦੀ ਦੁਕਾਨ ‘ਚ ਵੜੀ, ਨੌਜਵਾਨ ਦੀ ਮੌਤ

ਮੋਗਾ (ਦ ਸਟੈਲਰ ਨਿਊਜ਼)। ਮੋਗਾ ਦੇ ਧੱਲੇਕੇ ਪਿੰਡ ਵਿੱਚ ਬੀਤੀ ਰਾਤ ਬੇਕਾਬੂ ਸਕਰਾਪੀਓ ਗੱਡੀ ਕਰਿਆਨੇ ਦੀ ਦੁਕਾਨ ਵਿੱਚ ਜਾ ਵੜੀ। ਜਿਸ ਕਰਕੇ 22 ਸਾਲ ਨੌਜਵਾਨ ਦੀ ਮੌਤ ਹੋ ਗਈ। ਕਰਿਆਨੇ ਦੀ ਦੁਕਾਨ ਘਰ ਵਿੱਚ ਹੀ ਸੀ। ਮ੍ਰਿਤਕ ਦੀ ਪਹਿਚਾਣ ਸੁਖਬੀਰ ਸਿੰਘ ਵੱਜੋਂ ਹੋਈ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

Advertisements

ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ 10 ਵਜੇ ਸੁਖਬੀਰ ਸਿੰਘ ਦੁਕਾਨ ਤੋਂ ਦੁੱਧ ਲੈਣ ਗਿਆ ਸੀ। ਇਸੇ ਦੌਰਾਨ ਤੇਜ਼ ਰਫਤਾਰ ਸਕਾਰਪੀਓ ਗੱਡੀ ਅਚਾਨਕ ਬੇਕਾਬੂ ਹੋ ਕੇ ਉਨ੍ਹਾਂ ਨੂੰ ਟੱਕਰ ਮਾਰਦੇ ਹੋਏ ਦੁਕਾਨ ਅੰਦਰ ਵੜ ਗਈ ਤੇ ਪਲਟ ਗਈ। ਹਾਦਸੇ ਸਮੇਂ ਗੱਡੀ ਵਿਚ 5 ਨੌਜਵਾਨ ਸਵਾਰ ਸਨ। ਘਟਨਾ ਮਗਰੋਂ 4 ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਜਦੋਂ ਕਿ ਇਕ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।

ਇਹ ਵੀ ਪਤਾ ਲੱਗਾ ਹੈ ਕਿ ਗੱਡੀ ਵਿਚ ਸਵਾਰ ਨੌਜਵਾਨ ਸ਼ਰਾਬ ਦੇ ਨਸ਼ੇ ਵਿਚ ਸਨ। ਫੜਿਆ ਗਿਆ ਨੌਜਵਾਨ ਪਿੰਡ ਖੋਸਾ ਰਣਧੀਰ ਦਾ ਵਾਸੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਮ੍ਰਿਤਕ ਦੇ ਭਰਾ ਲਖਬੀਰ ਸਿੰਘ ਨੇ ਦੱਸਿਆ ਕਿ ਸੁਖਬੀਰ ਸੈਲੂਨ ਦਾ ਕੰਮ ਕਰਦਾ ਸੀ। ਉਹ ਵਿਆਹੁਤਾ ਸੀ ਤੇ ਉਸ ਦਾ ਤਿੰਨ ਸਾਲ ਦਾ ਮੁੰਡਾ ਹੈ। ਜਖਮੀ ਹਾਲਤ ਵਿਚ ਹਸਪਤਾਲ ਲਿਜਾਂਦੇ ਸਮੇਂ ਸੁਖਬੀਰ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here