
ਐਹ ਦੁਨੀਆ ਦੇ ਲੋਕੋ ਮੇਰੀ ਹੱਥ ਜੋੜ ਕੇ ਮੰਗ

ਕਿਸੇ ਤਰਾਂ ਵੀ ਰੋਕੋ ਵੀਹ ਸੌ ਛੱਬੀ ਵਾਲੀ ਜੰਗ
ਹੁਸੀਨ ਸੁਪਨੇ ਟੁੱਟਦੇ ਜਿਵੇਂ ਟੁੱਟ ਜਾਂਦੀ ਹੈ ਵੰਗ
ਚਾਰੇ ਪਾਸੇ ਨਜ਼ਰ ਆਉਦੀ ਗ਼ਰੀਬੀ ਭੁੱਖ ਨੰਗ
ਇਸ ਧਰਤੀ ‘ਤੇ ਰਹੀਏ ਇੱਕ ਦੂਜੇ ਦੇ ਅੰਗ ਸੰਗ
ਫੱਟੜ ਹੋ ਸਕਦਾ ਜੰਗ ‘ਚ ਕਿਸੇ ਦਾ ਕੋਈ ਵੀ ਅੰਗ
ਜ਼ਿੰਦਗੀ ਜਿਉਣ ਦਾ ਇਹ ਕੋਈ ਵਧੀਆ ਨਹੀਂ ਢੰਗ
ਅਮਰੀਕਾ ਹਰ ਜੰਗ ਦੇ ਵਿੱਚ ਅੜਾ ਲੈੰਦਾ ਹੈ ਟੰਗ
ਗਰੀਬਾਂ ਨੂੰ ਤਾਂ ਮਿਲਦੀ ਨਹੀਂ ਹੈ ਰੋਟੀ ਵੀ ਦੋ ਡੰਗ
ਸੰਸਾਰ ਜੰਗ ਦੇ ਵਿਚ ਹੁੰਦੀ ਕੁਲ ਦੁਨੀਆਂ ਹੀ ਤੰਗ
ਟੇਰਕਿਆਨਾ ਤਾਂ ਖਬਰਾਂ ਸੁਣ ਸੁਣ ਰਹਿ ਜਾਂਦਾ ਹੈ ਦੰਗ
ਜੰਗ ਰੁਕ ਜਾਵੇ ਅਮਨ ਹੋ ਜਾਵੇ ਇਹੋ ਹੈ ਉਹਦੀ ਉਮੰਗ
ਰਘਵੀਰ ਸਿੰਘ ਟੇਰਕਿਆਨਾ, ਐਡਵੋਕੇਟ ਹੁਸ਼ਿਆਰਪੁਰ
ਫ਼ੋਨ : 9814173402












