Sunday, October 25, 2026
Home Hoshiarpur ਪ੍ਰਵਾਸੀ ਭਾਰਤੀ ਨੇ ਸਾਂਝੀ ਰਸੋਈ ਲਈ ਸੌਂਪਿਆ 25 ਹਜ਼ਾਰ ਦਾ ਚੈਕ

ਪ੍ਰਵਾਸੀ ਭਾਰਤੀ ਨੇ ਸਾਂਝੀ ਰਸੋਈ ਲਈ ਸੌਂਪਿਆ 25 ਹਜ਼ਾਰ ਦਾ ਚੈਕ

ਹੁਸ਼ਿਆਰਪੁਰ 12 ਜੁਲਾਈ: ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਲੋੜਵੰਦ ਅਤੇ ਬੇਘਰੇ ਲੋਕਾਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਉਣ ਲਈ ਚਲਾਏ ਜਾ ਰਹੇ ਸਾਂਝੀ ਰਸੋਈ ਪ੍ਰੋਜੈਕਟ ਲਈ ਪ੍ਰਵਾਸੀ ਭਾਰਤੀ ਤਰਸੇਮ ਮਿਨਹਾਸ ਵਲੋਂ 25 ਹਜ਼ਾਰ ਰੁਪਏ ਦੀ ਮਦਦ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਪ੍ਰਧਾਨ ਅਪਨੀਤ ਰਿਆਤ ਨੂੰ ਅੱਜ ਇਥੇ ਵੈਨਕੂਵਰ ਨਿਵਾਸੀ ਤਰਸੇਮ ਮਿਨਹਾਸ ਵਲੋਂ ਇਹ ਰਕਮ ਹਰੀ ਓਮ ਮਨੋਚਾ ਅਤੇ ਰਾਕੇਸ਼ ਸੂਦ ਵਲੋਂ ਸੌਂਪੀ ਗਈ। ਉਨ੍ਹਾਂ ਨੇ ਰੈਡ ਕਰਾਸ ਸੋਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੋਸਾਇਟੀ ਵਲੋਂ ਹਮੇਸ਼ਾ ਮਨੁੱਖਤਾ ਦੀ ਸੇਵਾ ਅਤੇ ਭਲਾਈ ਕਾਰਜ ਕੀਤੇ ਜਾਂਦੇ ਹਨ ਜੋ ਕਿ ਲੋੜਵੰਦਾਂ ਲਈ ਬੇਹੱਦ ਲਾਹੇਵੰਦ ਸਾਬਤ ਹੁੰਦੇ ਹਨ।

Advertisements

ਡਿਪਟੀ ਕਮਿਸ਼ਨਰ ਨੇ ਸਾਂਝੀ ਰਸੋਈ ਪ੍ਰੋਜੈਕਟ ਲਈ ਮਦਦ ਕਰਨ ਅਤੇ ਰੈਡ ਕਰਾਸ ਸੋਸਾਇਟੀ ਦੇ ਕਾਰਜਾਂ ਲਈ ਅੱਗੇ ਆਉਣ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਮਦਦ ਨਾਲ ਕਈ ਲੋੜਵੰਦ ਪਰਿਵਾਰਾਂ ਦੀ ਮਦਦ ਯਕੀਨੀ ਬਣਾਈ ਜਾਂਦੀ ਹੈ। ਇਸ ਮੌਕੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੇ ਦੱਸਿਆ ਕਿ ਮੁਹੱਲਾ ਈਸ਼ ਨਗਰ ਵਿਖੇ ਸਾਂਝੀ ਰਸੋਈ ਪ੍ਰੋਜੈਕਟ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ ਜਿਸ ਰਾਹੀਂ ਰੋਜ਼ਾਨਾ 200 ਤੋਂ 250 ਦੇ ਕਰੀਬ ਲੋੜਵੰਦ ਅਤੇ ਬੇਘਰੇ ਵਿਅਕਤੀਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ।

LEAVE A REPLY

Please enter your comment!
Please enter your name here