Tuesday, October 27, 2026
Home Punjab 10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਮਿਲੇਗੀ ਸੁਵਿਧਾ: ਅਨਿਲ ਨਾਹਰ

10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਮਿਲੇਗੀ ਸੁਵਿਧਾ: ਅਨਿਲ ਨਾਹਰ

 ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਵਲੋ ਸਿਹਤ ਬੀਮਾ ਯੋਜਨਾ ਸੰਬੰਧੀ ਵਾਰਡ ਨੰਬਰ 42 ਮੁਹੱਲਾ ਰਾਇਕਾ ਵਿਚ ਕੈਂਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਮੌਂਟੀ ਨਾਹਰ ਵਜੋਂ ਕੀਤੀ ਗਈ ਅਤੇ ਜਿਸ ਵਿਚ ਅਨਿਲ ਨਾਹਰ ਮੀਡੀਆ ਇੰਚਾਰਜ ਕਪੂਰਥਲਾ ਮੁੱਖ ਤੌਰ ਤੇ ਸ਼ਾਮਿਲ ਰਹੇ।

Advertisements

ਉਹਨਾਂ ਨੇ ਦੱਸਿਆ ਕਿ ਇਹ ਕਾਰਡ 219 ਸਰਕਾਰੀ ਹਸਪਤਾਲ ਅਤੇ 600 ਦੇ ਕਰੀਬ ਨਿੱਜੀ ਹਸਪਤਾਲ ਵਿੱਚ ਸੂਚੀਬੱਧ ਹੈ ਇਸ ਵਿਚ ਦਿਲ ਦੀਆ ਬਿਮਾਰੀਆਂ ਗੁਰਦੇ ਦੇ ਰੋਗ, ਗੋਡਾ ਬਦਲਣਾ, ਸਰਜਰੀ ਅਤੇ ਹੋਰ ਵੀ ਕਈ ਬਿਮਾਰੀਆ ਵਜੋਂ ਇਸ ਕਾਰਡ ਤੇ ਲੋਕ ਮੁਫ਼ਤ ਇਲਾਜ ਕਰਵਾ ਸਕਦੇ ਹਨ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਆਗੂ ਨਿਤੀਸ਼ ,ਰਘੂ,ਰਿਸ਼ੀ ਸਹੋਤਾ ਸ਼ੈਂਕਦੀਪ ਨਾਹਰ ਮਜੂਦ ਸਨ।


LEAVE A REPLY

Please enter your comment!
Please enter your name here