Friday, October 30, 2026
Home Latest ਪੀਆਰਟੀਸੀ ਦੀ ਮੈਨੇਜਮੈਂਟ ਮੰਨੀਆਂ ਮੰਗਾਂ ਨੂੰ ਲਾਗੂ ਕਰੇ ਨਹੀਂ ਤਾਂ ਹੋਣਗੇ ਵੱਡੇ...

ਪੀਆਰਟੀਸੀ ਦੀ ਮੈਨੇਜਮੈਂਟ ਮੰਨੀਆਂ ਮੰਗਾਂ ਨੂੰ ਲਾਗੂ ਕਰੇ ਨਹੀਂ ਤਾਂ ਹੋਣਗੇ ਵੱਡੇ ਸੰਘਰਸ਼: ਜਤਿੰਦਰ ਦੀਦਾਰਗੜ੍ਹ

ਸੰਗਰੂਰ (ਦ ਸਟੈਲਰ ਨਿਊਜ਼), ਰਿਪੋਰਟ-ਪਿੰਕੀ ਰਾਣੀ। ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਪੰਜਾਬ ਦੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ, ਵਾਈਸ ਸੂਬਾ ਆਗੂ ਕਰਮਜੀਤ ਸਿੰਘ ਕਰਮਾ ਨੇ ਸੰਗਰੂਰ ਡੀਪੂ ਦੇ ਗੇਟ ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਹੀ ਫੇਲ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਪੰਜਾਬ ਦੀ ਪਬਲਿਕ ਨੂੰ ਫਰੀ ਸਫ਼ਰ ਸਹੂਲਤ ਦਿੱਤੀ ਗਈ ਹੈ। ਲਗਭਗ 8-10 ਮਹੀਨੇ ਬੀਤ ਚੁੱਕੇ ਹਨ ਦੋਵੇਂ ਵਿਭਾਗਾਂ ਦਾ ਫਰੀ ਸਫ਼ਰ ਸਹੂਲਤ ਦਾ ਪੈਸਾ ਰਲੀਜ਼ ਨਹੀਂ ਕੀਤਾ ਗਿਆ ਲਗਭਗ 800 ਸੌ ਕਰੋੜ ਰੁਪਏ ਦਾ ਬਕਾਇਆ ਪੰਜਾਬ ਸਰਕਾਰ ਵੱਲੋਂ ਪੈਡਿੰਗ ਹੋ ਗਿਆ ਹੈ ਜਿਸ ਦੇ ਕਾਰਣ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਵਿੱਚ ਵੀ ਰੁਕਾਵਟ ਆ ਰਹੀ ਹੈ, ਬੱਸਾਂ ਦੇ ਸਪੇਅਰ ਪਾਰਟ ਦੀ ਵੀ ਵੱਡੀ ਘਾਟ ਪੈਦਾ ਹੋ ਗਈ ਹੈ। ਸਰਕਾਰ ਪੈਸਾ ਰਲੀਜ਼ ਕਰਨ ਦੇ ਵਿੱਚ ਆੜਿਚਣ ਪੈਦਾ ਕਰ ਰਹੀ ਹੈ। ਨਜਾਇਜ਼ ਤੌਰ ਤੇ ਕਟੌਤੀਆਂ ਵੀ ਕਰ ਰਹੀ ਹੈ। ਜਿਸ ਦੇ ਕਾਰਣ ਮੁਲਾਜ਼ਮਾਂ ਨੂੰ ਵੱਡੀ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਲੇਮ ਨਾ ਆਉਣ ਕਰਕੇ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ। ਹਰ ਬੱਸ ਵਿੱਚ 100+ ਸਵਾਰੀ ਸਫ਼ਰ ਕਰ ਰਹੀ ਹੈ। ਜਦੋਂ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਪੰਜਾਬ ਦੀ ਅਬਾਦੀ ਦੇ ਮੁਤਾਬਿਕ ਬੱਸਾਂ ਪਾਈਆਂ ਜਾਣ ਪ੍ਰੰਤੂ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਤਹਿਤ ਬੱਸਾਂ (ਪ੍ਰਾਈਵੇਟ ਬੱਸਾਂ) ਪਾ ਕੇ ਫੋਕੀ ਸੋਹਰਤ ਖੱਟੀ ਜਾ ਰਹੀ ਹੈ ਤੇ ਵੱਡੇ ਵੱਡੇ ਪੋਸਟਰ ਲਏ ਜਾ ਰਹੇ।

Advertisements

ਡੀਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਵਾਇਸ ਡੀਪੂ ਪ੍ਰਧਾਨ ਰਮਨਦੀਪ ਸਿੰਘ ਧਾਲੀਵਾਲ, ਜੁਆਇੰਟ ਵਾਈਸ ਪ੍ਰਧਾਨ ਲਖਵਿੰਦਰ ਸਿੰਘ ਬਿੱਟੂ, ਕੈਸ਼ੀਅਰ ਡਿੰਪਲ ਕੁਮਾਰ ਦਿੜ੍ਹਬਾ, ਵਾਈਸ ਕੈਸ਼ੀਅਰ ਸਤਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੁੱਝ ਮੰਗਾਂ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਪ੍ਰੰਤੂ ਪੀ.ਆਰ.ਟੀ.ਸੀ ਮਨੇਜਮੈਂਟ ਜਾਣ ਬੁੱਝਕੇ ਮੰਗਾਂ ਨੂੰ ਅਣਗੋਲਿਆਂ ਕਰ ਰਹੀ ਹੈ ਵਾਰ-ਵਾਰ ਸੰਘਰਸ਼ ਕਰਨ ਦੇ ਲਈ ਮਜਬੂਰ ਕਰ ਰਹੀ ਹੈ। ਕਈ ਵਾਰ ਮਨੇਜਮੈਂਟ ਨਾਲ ਰਾਬਤਾ ਵੀ ਕਾਇਮ ਕੀਤੀ ਗਿਆਂ ਤੇ ਲਿਖਤੀ ਰੂਪ ਵਿੱਚ ਵੀ ਮੰਗ ਪੱਤਰ ਕੱਢੇ ਗਏ ਹਨ। ਪਰ ਹਰ ਵਾਰ ਮਨੇਜਮੈਂਟ ਟਾਲ ਮਟੋਲ ਕਰਦੀ ਹੈ। ਹਰ ਵਾਰ ਸਮਾਂ ਦੇ ਕੇ ਮੰਗਾਂ ਨੂੰ ਲਾਗੂ ਨਹੀਂ ਕਰਦੀ ਜਿਸ ਦੇ ਕਾਰਣ ਲੰਮੇ ਸਮੇਂ ਤੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਸੰਘਰਸ਼ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੈਕਟਰੀ ਸੁਖਜਿੰਦਰ ਸਿੰਘ ਧਾਲੀਵਾਲ, ਵਾਈਸ ਸੈਕਟਰੀ ਗੁਰਜੀਤ ਸਿੰਘ, ਪਰਮਿੰਦਰ ਸਿੰਘ ਸ਼ਲਾਣਾ, ਪੁਸ਼ਪਿੰਦਰ ਸਿੰਘ ਸਮਾਣਾ, ਸੁਖਵਿੰਦਰ ਸਿੰਘ ਸੁਨਾਮ,ਧਰਮਿੰਦਰ ਸਿੰਘ ਉਭਾਵਾਲ, ਗੁਰਪ੍ਰੀਤ ਸਿੰਘ ਪਾਤੜਾਂ, ਨਵੀਂ ਭਰਤੀ ਪ੍ਰਧਾਨ ਬਲਜੀਤ ਸਿੰਘ ਪਾਤੜਾਂ ਨੇ ਬੋਲਦਿਆਂ ਕਿਹਾ ਕਿ 1 ਜੁਲਾਈ 2024 ਨੂੰ ਮੁੱਖ ਪੰਜਾਬ ਨੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਕੋਈ ਹੱਲ ਨਹੀਂ ਹੋਇਆ ਇਸ ਤੋਂ ਇਲਾਵਾ 8-10 ਮਹੀਨੇ ਤੋ ਪੈਂਡਿੰਗ ਪਿਆ ਪੈਸਾ ਵੀ ਰਲੀਜ਼ ਨਹੀਂ ਕੀਤਾ ਗਿਆ ਮੁਲਾਜ਼ਮਾਂ ਨੂੰ ਤਨਖਾਹ ਦੇ ਵਿੱਚ ਤੰਗੀ ਆ ਰਹੀ ਹੈ।

ਪੀ.ਆਰ.ਟੀ.ਸੀ ਦੀ ਮਨੇਜਮੈਂਟ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਦੇ ਲਈ ਹਰ ਵਾਰ ਟਾਲਮਟੋਲ ਕਰਦੀ ਆ ਰਹੀ ਜਿਸ ਦੇ ਰੋਸ ਵਜੋਂ 17 ਫਰਵਰੀ ਨੂੰ ਗੇਟ ਰੈਲੀਆਂ ਕੀਤੀਆਂ ਗਈਆਂ ਅਤੇ ਮੈਨੇਜਮੈਂਟ ਵਲੋ ਮੰਗਾ ਨੂੰ ਪੂਰਾ ਨਾ ਕੀਤਾ ਅਤੇ ਤਨਖਾਹਾਂ ਨਾ ਜਾਰੀ ਕੀਤੀਆਂ ਗਈਆਂ ਤਾਂ 19 ਤਰੀਕ ਨੂੰ ਸਾਰੇ ਹੀ ਬੱਸ ਸਟੈਂਡ 2 ਘੰਟੇ ਲਈ ਬੰਦ ਕੀਤੇ ਜਾਣਗੇ ਅਤੇ ਫੇਰ ਵੀ ਹੱਲ ਨਾ ਹੋਇਆਂ ਅਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਵਲੋ ਮੰਨੀ ਮੰਗਾ ਦੇ ਪੱਤਰ ਕੱਢ ਕੇ ਲਾਗੂ ਨਾ ਕੀਤੇ ਗਏ ਤਾਂ 24 ਫਰਵਰੀ ਨੂੰ ਪਟਿਆਲਾ ਸਹਿਰ ਮੇਨ ਬੱਸ ਸਟੈਂਡ ਬੰਦ ਕਰਨ ਸਮੇਤ ਸਹਿਰ ਦੇ ਮੇਨ ਚੌਕ ਬੰਦ ਕੀਤੇ ਜਾਣਗੇ ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਬਜਟ ਰਲੀਜ ਨਾ ਕੀਤਾ ਅਤੇ ਪੀ.ਆਰ.ਟੀ.ਸੀ ਮਨੇਜਮੈਂਟ ਨੇ ਮੰਗਾਂ ਦਾ ਹੱਲ ਨਹੀਂ ਕੀਤਾ ਤਾਂ ਮੁੜ ਤੋਂ ਪੂਰੇ ਪੰਜਾਬ ਦਾ ਚੱਕਾ ਜਾਮ ਕਰਕੇ ਵਿਧਾਨ ਸਭਾ ਦੇ ਸੈਸ਼ਨ ਵੱਲ ਵੀ ਕੁਚ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਸਰਕਾਰ ਤੇ ਮਨੇਜਮੈਂਟ ਦੀ ਹੋਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਨਾਰੀਕੇ, ਗੁਰਦੀਪ ਸਿੰਘ ਸਤੌਜ, ਮਨਪ੍ਰੀਤ ਸਿੰਘ ਖਾਨਪੁਰ, ਵਰਕਸਾਪ ਤੋ ਅਮਨ ਸਿੰਘ ਬੜੀ, ਹਰਸੇਵਕ ਸਿੰਘ ਪਾਤੜਾਂ, ਨਿਰਧੌਲ ਸਿੰਘ ਬੱਬਨਪੁਰ, ਕਲੈਰੀਕਲ ਸਟਾਫ ਤੋ ਕਲਰਕ ਇੰਦਰਜੀਤ ਸਿੰਘ ਹਾਜਿਰ ਰਹੇ।

LEAVE A REPLY

Please enter your comment!
Please enter your name here