Tuesday, October 13, 2026
Home Chandigarh ਚੰਡੀਗੜ੍ਹ ਦੇ ਵਸਨੀਕਾਂ ਨੂੰ 1 ਅਪ੍ਰੈਲ ਤੋਂ ਮਹਿੰਗਾਈ ਦਾ ਲੱਗੇਗਾ ਵੱਡਾ ਝਟਕਾ,...

ਚੰਡੀਗੜ੍ਹ ਦੇ ਵਸਨੀਕਾਂ ਨੂੰ 1 ਅਪ੍ਰੈਲ ਤੋਂ ਮਹਿੰਗਾਈ ਦਾ ਲੱਗੇਗਾ ਵੱਡਾ ਝਟਕਾ, ਪਾਣੀ ਤੋਂ ਲੈ ਕੇ ਕੂੜੇ ਦੇ ਵਧਣਗੇ ਖਰਚੇ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਮਹਿੰਗਾਈ ਦਾ ਦੌਰ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਹੈ ਰਿਹਾ ਹੈ। ਹੁਣ ਚੰਡੀਗੜ੍ਹ ਦੇ ਵਸਨੀਕਾਂ ਨੂੰ 1 ਅਪ੍ਰੈਲ ਤੋਂ ਮਹਿੰਗਾਈ ਦਾ ਵੱਡਾ ਝਟਕਾ ਲੱਗੇਗਾ। ਦੱਸ ਦਈਏ ਕਿ ਸ਼ਹਿਰ ਵਿੱਚ ਪਾਣੀ ਤੋਂ ਲੈ ਕੇ ਘਰ-ਘਰ ਕੂੜਾ ਇਕੱਠਾ ਕਰਨ ਤੱਕ ਹਰ ਚੀਜ਼ ਲਈ ਖਰਚੇ ਵਧ ਜਾਣਗੇ। 1 ਅਪ੍ਰੈਲ ਤੋਂ ਪਾਣੀ ਦੇ ਟੈਰਿਫ ਵਿੱਚ ਪੰਜ ਫੀਸਦ ਵਾਧਾ ਹੋ ਰਿਹਾ ਹੈ ਅਤੇ ਸੀਵਰੇਜ ਸੈੱਸ ਵੀ ਵਧੇਗਾ। ਇਸ ਤੋਂ ਇਲਾਵਾ ਘਰ-ਘਰ ਕੂੜਾ ਇਕੱਠਾ ਕਰਨ ਦੇ ਚਾਰਜ ਵਿੱਚ ਵੀ ਪੰਜ ਫੀਸਦ ਵਾਧਾ ਹੋਵੇਗਾ। 

Advertisements

ਮਿਲੀ ਜਾਣਕਾਰੀ ਅਨਿਸਾਰ ਸ਼ਹਿਰ ਵਿੱਚ ਪਾਣੀ ਦੇ ਟੈਰਿਫ ਦੇ ਹਰੇਕ ਸਲੈਬ ਵਿੱਚ ਪੰਜ ਫੀਸਦ ਵਾਧਾ ਹੋ ਰਿਹਾ ਹੈ। ਮੌਜੂਦਾ ਸਮੇਂ ਵਿੱਚ, 0-15 ਕਿਲੋਲੀਟਰ ਪਾਣੀ ਦੀ ਕੀਮਤ 3.47 ਰੁਪਏ ਪ੍ਰਤੀ ਕਿਲੋਲੀਟਰ ਹੈ, ਜੋ ਕਿ ਵਧ ਕੇ 3.64 ਰੁਪਏ ਪ੍ਰਤੀ ਕਿਲੋਲੀਟਰ ਹੋ ਜਾਵੇਗੀ। 60 ਕਿਲੋਲੀਟਰ ਤੋਂ ਵੱਧ ਪਾਣੀ ਦੀ ਖਪਤ ਲਈ, ਬਿੱਲ ਵਿੱਚ 24.31 ਰੁਪਏ ਪ੍ਰਤੀ ਕਿਲੋਲੀਟਰ ਦੀ ਲਾਗਤ ਜੋੜੀ ਜਾਵੇਗੀ।

ਹਾਲਾਂਕਿ, ਪੰਜ ਫੀਸਦ ਵਾਧਾ ਬਹੁਤ ਮਹੱਤਵਪੂਰਨ ਨਹੀਂ ਹੈ। ਘੱਟ ਪਾਣੀ ਦੀ ਖਪਤ ਕਰਨ ਵਾਲੇ ਖਪਤਕਾਰਾਂ ਨੂੰ ਇੱਕ ਮਾਮੂਲੀ ਵਾਧੂ ਖਰਚਾ ਝੱਲਣਾ ਪਵੇਗਾ। ਉਦਾਹਰਣ ਵਜੋਂ, ਪਹਿਲੇ 0-15 ਕਿਲੋਲੀਟਰ ਸਲੈਬ ਵਿੱਚ 15 ਪੈਸੇ ਦੇ ਵਾਧੇ ਦੇ ਨਤੀਜੇ ਵਜੋਂ ਸਿਰਫ 3 ਤੋਂ 5 ਰੁਪਏ ਦੀ ਵਾਧੂ ਲਾਗਤ ਆਵੇਗੀ।

1 ਅਪ੍ਰੈਲ ਤੋਂ ਕਮਿਊਨਿਟੀ ਸੈਂਟਰ ਬੁਕਿੰਗ ਵੀ ਮਹਿੰਗੀ ਹੋ ਜਾਵੇਗੀ। ਕਮਿਊਨਿਟੀ ਸੈਂਟਰ ਬੁਕਿੰਗ ਦਰਾਂ ਸ਼੍ਰੇਣੀ ਦੇ ਆਧਾਰ ‘ਤੇ ਵਧਣਗੀਆਂ। ਬੁਕਿੰਗਾਂ ਵਿੱਚ ਸਾਲਾਨਾ ਪੰਜ ਤੋਂ ਦਸ ਪ੍ਰਤੀਸ਼ਤ ਦਾ ਵਾਧਾ ਹੋਵੇਗਾ।

LEAVE A REPLY

Please enter your comment!
Please enter your name here