Friday, October 23, 2026
Home Hoshiarpur ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਗਗਨਦੀਪ ਰੰਧਾਵਾ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਦੀ...

ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਗਗਨਦੀਪ ਰੰਧਾਵਾ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਦੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗਗਨਦੀਪ ਸਿੰਘ ਰੰਧਾਵਾ ਜ਼ਿਲ੍ਹਾ ਮੈਨੇਜਰ ਪੰਜਾਬ ਰਾਜ ਵੇਅਰ ਹਾਊਸ ਵੱਲੋਂ ਸਿਸਟਮ ਅਤੇ ਗ਼ਲਤ ਰਾਜਨੀਤਿਕ ਪ੍ਰਣਾਲੀ ਦੇ ਕਾਰਨ ਕੀਤੀ ਆਤਮ-ਹੱਤਿਆ ਕਰਕੇ ਆਪਣੀ ਜ਼ਿੰਦਗੀ ਖ਼ਤਮ ਕਰਨ ਨਾਲ਼ ਪੰਜਾਬ ਸਰਕਾਰ ਅਤੇ ਇਸ ਦੇ ਪੂਰੇ ਸਿਸਟਮ ਦੀ ਜੋ ਤਸਵੀਰ ਸਾਹਮਣੇ ਆਈ ਹੈ ਉਸ ਨਾਲ਼ ਪੂਰਾ ਪੰਜਾਬ ਹੈਰਾਨ ਅਤੇ ਪ੍ਰੇਸ਼ਾਨ ਹੈ, ਉੱਥੇ ਹੀ ਇਸ ਆਤਮ-ਹੱਤਿਆ ਨਾਲ਼ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲ਼ਾ ਜੋ ਘਾਟਾ ਪਿਆ ਹੈ ਉਸ ਬਾਰੇ ਵੀ ਪੰਜਾਬ ਦੇ ਲੋਕ ਚਿੰਤਤ ਹਨ । ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ ਅਤੇ ਸਿੱਧ ਕਰਦੀ ਹੈ ਕਿ ਸਰਕਾਰ ਦੇ ਪੱਖ ਵਿੱਚ ਨਾ-ਭੁਗਤਣ ਲਈ ਸਰਕਾਰ ਦੇ ਕਿਸੇ ਅਧਿਕਾਰੀ ਨੂੰ ਆਪਣੀ ਜਾਨ ਦੇਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ । ਯੂਨੀਅਨ ਦੇ ਆਗੂਆਂ ਨੇ ਇਸ ਮੰਦਭਾਗੀ ਘਟਨਾ ਦੇ ਸੰਬੰਧੀ ਮੁੱਖ -ਮੰਤਰੀ ਪੰਜਾਬ ਜੋਕਿ ਆਪਣੀ ਸਰਕਾਰ ਅਤੇ ਇਸ ਦੇ ਨੁਮਿੰਦਿਆਂ ਨੂੰ ਇਮਾਨਦਾਰ ਅਤੇ ਬੇਦਾਗ਼ ਪੇਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਨੂੰ ਰੰਧਾਵਾ ਪਰਿਵਾਰ ਨਾਲ਼ ਹਮਦਰਦੀ ਪ੍ਰਗਟ ਕਰਦੇ ਹੋਏ, ਉਹਨਾਂ ਦੀ ਹਰ ਪੱਖ ਤੋਂ ਸੁਣਵਾਈ ਕਰਕੇ ਦੋਸ਼ੀਆਂ ਅਤੇ ਇਸ ਘਨੌਣੀ ਹਰਕਤ ਲਈ ਜਿੰਮੇਵਾਰ ਲੋਕਾਂ ਨੂੰ ਮਿਸਾਲੀ ਸਜ਼ਾ ਦਿਵਾਕੇ ਆਪਣੇ ਅਹੁੱਦੇ ਦੀ ਮਰਿਆਦਾ ਰੱਖਣ ਦੀ ਮੰਗ ਕੀਤੀ।

Advertisements

ਇਸ ਮੌਕੇ ਅਧਿਆਪਕ ਆਗੂ ਸੁਨੀਲ ਕੁਮਾਰ,ਲੈਕਚਰਾਰ ਅਮਰ ਸਿੰਘ,ਵਿਕਾਸ ਸ਼ਰਮਾ, ਸੰਜੀਵ ਧੂਤ, ਪ੍ਰਿੰਸ ਗੜ੍ਹਦੀਵਾਲਾ,ਰਜਤ ਮਹਾਜਨ,ਲੈਕਚਰਾਰ ਹਰਵਿੰਦਰ ਸਿੰਘ, ਸ਼ਾਮ ਸੁੰਦਰ ਕਪੂਰ,ਕਮਲਦੀਪ ਸਿੰਘ, ਅਨੁਪਮ ਰਤਨ, ਹੈੱਡ-ਮਾਸਟਰ ਸੰਦੀਪ ਬਡੇਸਰੋਂ, ਹੈੱਡ-ਮਾਸਟਰ ਨਸੀਬ ਸਿੰਘ,ਉਪਿੰਦਰ ਸਿੰਘ,ਅਸ਼ੋਕ ਕੁਮਾਰ,ਨਰੇਸ਼ ਕੁਮਾਰ ਮਿੱਢਾ, ਚਮਨ ਲਾਲ,ਅਮਰਜੀਤ ਸਿੰਘ,ਪਰਸ ਰਾਮ,ਬਲਵਿੰਦਰ ਸਿੰਘ, ਰਾਜੇਸ਼ ਅਰੋੜਾ,ਉਮੇਸ ਕੁਮਾਰ,ਸਰਬਜੀਤ ਸਿੰਘ, ਨਰਿੰਦਰ ਮੰਗਲ, ਸਰਬਜੀਤ ਸਿੰਘ, ਸਚਿਨ ਕੁਮਾਰ,ਜਸਵਿੰਦਰਪਾਲ,ਰਾਜ ਕੁਮਾਰ,ਸੰਦੀਪ ਕੁਮਾਰ,ਲੈਕਚਰਾਰ ਪ੍ਰਭਜੋਤ ਸਿੰਘ, ਰਣਵੀਰ ਸਿੰਘ,ਸਤਵਿੰਦਰ ਸਿੰਘ, ਪਰਮਜੀਤ ਕਾਤਿਬ,ਨਰਿੰਦਰ ਅਜਨੋਹਾ,ਲੈਕਚਰਾਰ ਪਵਨ ਕੁਮਾਰ ਗੋਇਲ, ਦਵਿੰਦਰ ਸਿੰਘ,ਅਸ਼ਵਨੀ ਰਾਣਾ, ਨਰਿੰਦਰ ਸਿੰਘ, ਮੈਡਮ ਪਰਮਜੀਤ ਕੌਰ ਸੂਸ, ਜਸਪ੍ਰੀਤ ਕੌਰ, ਬਲਜੀਤ ਕੌਸ਼ਲ, ਜਸਵੰਤ ਮੁਕੇਰੀਆਂ, ਮਨਜੀਤ ਸਿੰਘ , ਵਰਿੰਦਰ ਨਿਮਾਣਾ,ਸਤੀਸ਼ ਕੁਮਾਰ,ਪਰਮਜੀਤ ਸਿੰਘ, ਸੁਸ਼ੀਲ ਕੁਮਾਰ ਅਵਤਾਰ ਸਿੰਘ, ਲੈਕਚਰਾਰ ਨਰੇਸ਼ ਗੜ੍ਹਸ਼ੰਕਰ ਸਮੇਤ ਵੱਡੀ ਗਿਣਤੀ ‘ਚ ਅਧਿਆਪਕ ਹਾਜ਼ਰ ਸਨ।

LEAVE A REPLY

Please enter your comment!
Please enter your name here