Sunday, October 18, 2026
Home Crime ਕਾਰ ਤੇ ਮੋਟਰਸਾਈਕਲ ਵਿਚਕਾਰ ਟੱਕਰ, 3 ਦੀ ਮੌਤ, 5 ਜ਼ਖਮੀ

ਕਾਰ ਤੇ ਮੋਟਰਸਾਈਕਲ ਵਿਚਕਾਰ ਟੱਕਰ, 3 ਦੀ ਮੌਤ, 5 ਜ਼ਖਮੀ

ਬਠਿੰਡਾ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਹਾਦਸੇ ਦਿਨ ਪ੍ਰਤੀ ਦਿਨ ਵੱਧ ਰਹੇ ਹਨ, ਜੋ ਮੌਤ ਦਾ ਕਾਰਨ ਬਣ ਰਹੇ ਹਨ। ਇਸੇ ਤਰ੍ਹਾਂ ਦੀ ਖ਼ਬਰ ਬਠਿੰਡਾ ਡੱਬਵਾਲੀ ਤੋਂ ਸਾਹਣੇ ਆਈ ਹੈ, ਜਿਥੇ ਬਠਿੰਡਾ ਡੱਬਵਾਲੀ ਮੁੱਖ ਮਾਰਗ ‘ਤੇ ਅਧੀਨ ਪੈਂਦੇ ਪਿੰਡ ਮਛਾਣਾ ਵਿੱਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤਿੰਨ ਔਰਤਾਂ ਸਮੇਤ 5 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਬਠਿੰਡਾ ਦੇ ਏਮਜ਼ ਹਸਪਤਾਲ ਪਹੁੰਚਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋਈ ਹੈ।

Advertisements

ਮੱਲਵਾਲਾ ਪਿੰਡ ਦੇ ਸ਼ਰਨਦੀਪ ਸਿੰਘ (22) ਵਿੱਕੀ ਸਿੰਘ (25) ਤੇ ਪਿੰਡ ਸੈਣਏਵਾਲਾ ਵਾਸੀ ਪ੍ਰੇਮ ਸਿੰਘ (23) ਮੋਟਰਸਾਈਕਲ ‘ਤੇ ਬਠਿੰਡਾ ਤੋਂ ਗੁਰਥੜੀ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਗ਼ਲਤ ਸਾਈਡ ਤੋਂ ਮੋਟਰਸਾਈਕਲ ਚਲਾ ਰਹੇ ਸਨ। ਰਾਤ ਕਰੀਬ 10 ਵਜੇ ਬਠਿੰਡਾ ਤੋਂ ਡੱਬਵਾਲੀ ਜਾ ਰਹੀ ਕੇਟਾ ਕਾਰ ਨਾਲ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਤਿੰਨੇ ਨੌਜਵਾਨ ਤੇ ਕਾਰ ਵਿੱਚ ਸਵਾਰ ਇਕ ਨੌਜਵਾਨ ਸਮੇਤ ਤਿੰਨ ਔਰਤਾਂ ਵੀ ਜ਼ਖ਼ਮੀ ਹੋ ਗਈਆਂ। ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੀ ਥਾਣਾ ਸੰਗਤ ਪੁਲਿਸ ਨੇ ਜ਼ਖ਼ਮੀ ਮੋਟਰਸਾਈਕਲ ਸਵਾਰਾਂ ਨੂੰ ਬਠਿੰਡਾ ਏਮਜ਼ ਵਿੱਚ ਦਾਖਲ ਕਰਵਾਇਆ ਗਿਆ।

ਜਿੱਥੇ ਮੋਟਰਸਾਈਕਲ ਸਵਾਰ ਤਿੰਨ ਨੌਜਵਨਾਂ ਨੇ ਇਲਾਜ ਦੌਰਾਨ ਦਸ ਤੜ ਦਿੱਤਾ। ਜਾਂਚ ਅਧਿਕਾਰੀ ਤੇ ਥਾਣਾ ਸੰਗਤ ਦੇ ਏਐੱਸਆਈ ਕਸ਼ਮੀਰੀ ਸਿੰਘ ਨੇ ਦੱਸਿਆ ਕਤੀ ਕਿ ਜ਼ਖ਼ਮੀ ਕਾਰ ਸਵਾਰ ਸਿਰਸਾ ਜ਼ਿਲ੍ਹੇ ਦੇ ਪਿੰਡ ਰਾਈਆ ਦੇ ਵਸਨੀਕ ਸਨ।

LEAVE A REPLY

Please enter your comment!
Please enter your name here