
ਅਬੋਹਰ (ਦ ਸਟੈਲਰ ਨਿਊਜ਼)। ਅਬੋਹਰ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਅਬੋਹਰ ਦੇ ਬੱਸ ਅੱਡੇ ਦੇ ਪਿੱਛੇ ਬਣੇ ਅਨੇਜਾ ਪੀਜੀ ਦੇ ਇਕ ਕਮਰੇ ਵਿਚ ਰਹਿੰਦੀ ਇੱਕ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ ਗੀਤਾ ਵਜੋਂ ਹੋਈ ਹੈ ਜੋ ਕਿ ਫਾਜ਼ਿਲਕਾ ਦੇ ਅਰਨੀਵਾਲਾ ਦੀ ਰਹਿਣ ਵਾਲੀ ਸੀ ਅਤੇ ਕਰੀਬ ਇਕ ਸਾਲ ਤੋਂ ਇਸੇ ਪੀਜੀ ਵਿੱਚ ਰਹਿੰਦੀ ਸੀ ਪਰ ਇਕ ਹਫ਼ਤੇ ਪਹਿਲਾਂ ਹੀ ਉਸਨੇ ਕਮਰਾ ਕਹਿ ਕੇ ਬਦਲ ਲਿਆ ਸੀ।

ਪੀਜੀ ਚਲਾਉਣ ਵਾਲੀ ਮੀਨੂ ਅਨੇਜਾ ਨੇ ਦੱਸਿਆ ਕਿ ਕੁੜੀ ਓਰੇਨ ਵਿਚ ਬਿਊਟੀ ਪਾਰਲਰ ਦਾ ਕੋਰਸ ਕਰ ਰਹੀ ਸੀ ਅਤੇ ਨੌਕਰੀ ਵੀ ਕਰਦੀ ਸੀ। ਰਾਤ ਕਰੀਬ 1 ਵਜੇ ਉਸਦਾ ਜਾਣਕਾਰ ਜਿਸਦੇ ਬਾਰੇ ਕੁੜੀ ਨੇ ਦੱਸਿਆ ਹੋਇਆ ਸੀ ਪੀਜੀ ਦਾ ਦਰਵਾਜਾ ਖੜਕਾਉਣ ਲੱਗਿਆ ਤਾਂ ਅਸੀਂ ਪਹੁੰਚੇ ਅਤੇ ਲੜਕੇ ਨੇ ਕਿਹਾ ਕਿ ਗੀਤਾ ਨੂੰ ਕੁਝ ਹੋ ਗਿਆ ਹੈ। ਅਸੀਂ ਉੱਪਰ ਕਮਰੇ ਵਿਚ ਗਏ ਤਾਂ ਦਰਵਾਜਾ ਬੰਦ ਸੀ। ਨਾਲ ਇਕ ਖਿੜਕੀ ਸੀ ਜਿੱਥੋਂ ਵੇਖਿਆ ਤਾਂ ਕੁੜੀ ਦੀ ਲਾਸ਼ ਲਟਕ ਰਹੀ ਸੀ। ਮੁੰਡਾ ਅੰਦਰ ਗਿਆ ਅਤੇ ਉਸਨੇ ਲੜਕੀ ਦੀ ਲਾਸ਼ ਨੂੰ ਹੇਠਾਂ ਉਤਰਿਆ ਅਤੇ ਸਰਕਾਰੀ ਹਸਪਤਾਲ ਲੈ ਗਿਆ।
ਥਾਣਾ ਸਿਟੀ 1 ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਤਾਂ ਮੌਕੇ ’ਤੇ ਪੁਲਿਸ ਪਹੁੰਚੀ ਅਤੇ ਜਾਂਚ ਜਾਂਰੀ ਹੈ।












