Wednesday, October 28, 2026
Home Punjab ਕਾਂਗਰਸ ਦੇ ਆਗੂ ਤੇ ਸੰਕਟਮੋਚਕ ਦੀਪਕ ਸਲਵਾਨ ਤੀਜੀ ਵਾਰ ਬਣੇ ਸ਼ਹਿਰੀ ਪ੍ਰਧਾਨ

ਕਾਂਗਰਸ ਦੇ ਆਗੂ ਤੇ ਸੰਕਟਮੋਚਕ ਦੀਪਕ ਸਲਵਾਨ ਤੀਜੀ ਵਾਰ ਬਣੇ ਸ਼ਹਿਰੀ ਪ੍ਰਧਾਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਾਂਗਰਸ ਪਾਰਟੀ ਵੱਲੋਂ ਹਲਕਾ ਕਪੂਰਥਲਾ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ ਸਿਰ ਕੱਢ ਆਗੂ ਅਤੇ ਕਾਂਗਰਸ ਦੇ ਸੰਕਟਮੋਚਕ ਦੀਪਕ ਸਲਵਾਨ ਨੂੰ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਕਪੂਰਥਲਾ ਦਾ ਸ਼ਹਿਰੀ ਪ੍ਰਧਾਨ ਫ਼ਿਰ ਤੋਂ ਨਿਯੁੱਕਤ ਕੀਤਾ ਗਿਆ, ਜਿਸ ਨਾਲ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ।

Advertisements

ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਲੜਾਈ ਹੁਣ ਦੀਪਕ ਸਲਵਾਨ ਦੀ ਅਗਵਾਈ ਹੇਠ ਲੜੀ ਜਾਵੇਗੀ ਅਤੇ ਉਨ੍ਹਾਂ ਦੀ ਨਿਯੁਕਤੀ ਨਾਲ ਕਾਂਗਰਸ ਨੂੰ ਸ਼ਹਿਰ ਵਿੱਚ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਦੇ ਤਜਰਬੇ ਅਤੇ ਸੰਗਠਨਕ ਕਾਬਲਿਯਤ ਨਾਲ ਪਾਰਟੀ ਨੂੰ ਨਵੀਂ ਦਿਸ਼ਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

ਇਸ ਮੌਕੇ ਮੇਅਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਕੌਂਸਲਰ ਸੰਦੀਪ ਸਿੰਘ, ਕੌਂਸਲਰ ਮਨਜਿੰਦਰ ਸਾਹੀ, ਕੌਂਸਲਰ ਮਨੀਸ਼ ਅਗਰਵਾਲ, ਕੌਂਸਲਰ ਜਯੋਤੀ ਧੀਰ, ਕੌਂਸਲਰ ਊਸ਼ਾ ਅਰੋੜਾ, ਕੌਂਸਲਰ ਮਨੋਜ ਅਰੋੜਾ, ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਬੌਬੀ ਭਸੀਨ, ਅਨਿਲ ਸ਼ੁੱਕਲਾ, ਕੌਂਸਲਰ ਬਲਜੀਤ ਕਾਲਾ, ਕੌਂਸਲਰ ਕਰਨ ਮਹਾਜਨ ਅਤੇ ਨਰੈਣ ਵਸ਼ਿਸ਼ਟ ਸਮੇਤ ਹੋਰ ਆਗੂਆਂ ਨੇ ਦੀਪਕ ਸਲਵਾਨ ਨੂੰ ਵਧਾਈ ਦਿੱਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਬੋਲਦਿਆਂ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਸੱਭ ਨਾਲ ਮਿਲਜੁਲ ਕੇ ਕੰਮ ਕਰਨਗੇ। ਉਨ੍ਹਾਂ ਪਾਰਟੀ ਹਾਈਕਮਾਂਡ ਦਾ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ।

LEAVE A REPLY

Please enter your comment!
Please enter your name here