
ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੇ ਪਾਸ਼ ਸੀ.ਆਰ. ਪਾਰਕ ਇਲਾਕੇ ਤੋ ਇਕ ਦੁਖਦਾਇਕ ਘਟਨਾ ਸਾਹਮਣੇ ਆਈ ਹੈ। ਜਿਥੇ ਕਿ ਇੱਕ ਫਲੈਟ ਵਿੱਚ ਪਿਤਾ ਅਤੇ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਹਿਚਾਣ ਪਿਤਾ ਰਾਕੇਸ਼ (60) ਅਤੇ ਪੁੱਤਰ ਕਰਨ (30) ਵਜੋਂ ਹੋਈ ਹੈ। ਇਹ ਘਟਨਾ ਤਾਰਾ ਅਪਾਰਟਮੈਂਟ ਦੇ ਇੱਕ ਫਲੈਟ ਦੇ ਅੰਦਰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਦਾ ਪਿਤਾ-ਪੁੱਤਰ ਨਾਲ ਵਿੱਤੀ ਝਗੜਾ ਹੋਇਆ ਸੀ। ਇਹ ਝਗੜਾ ਹਿੰਸਾ ਵਿੱਚ ਬਦਲ ਗਿਆ।
ਸੂਤਰਾਂ ਅਨੁਸਾਰ ਦੋਸ਼ੀ ਘਰ ਪਹੁੰਚਿਆ, ਜਿੱਥੇ ਪਹਿਲਾਂ ਝਗੜਾ ਹੋਇਆ। ਇਹ ਝਗੜਾ ਤੇਜ਼ੀ ਨਾਲ ਹਿੰਸਕ ਹੋ ਗਿਆ ਅਤੇ ਅਰੋਪੀ ਨੇ ਪਿਤਾ ਅਤੇ ਪੁੱਤਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਅਪਾਰਟਮੈਂਟ ਵਿੱਚ ਖੂਨ ਵਹਿਣ ਲੱਗ ਪਏ। ਘਟਨਾ ਤੋਂ ਬਾਅਦ, ਦੋਵਾਂ ਨੂੰ ਤੁਰੰਤ ਇਲਾਜ ਲਈ ਮੈਕਸ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਦੋਹਰੇ ਕਤਲ ਦੀ ਖ਼ਬਰ ਮਿਲਦੇ ਹੀ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਨੇੜਲੇ ਵਸਨੀਕ ਘਬਰਾ ਗਏ ਅਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।












