
ਅਬੋਹਰ (ਦ ਸਟੈਲਰ ਨਿਊਜ਼)। ਅਬੋਹਰ ਦੇ ਪਟੇਲ ਪਾਰਕ ਇਲਾਕੇ ਵਿੱਚ ਲੇਨ ਨੰਬਰ 6 ਦੇ ਵਿਜ ਹਾਲ ਨੇੜੇ ਇੱਕ ਜਬਰਦਸਤ ਧਮਾਕਾ ਹੋਇਆ। ਮੁੱਢਲੀ ਜਾਣਕਾਰੀ ਅਨੁਸਾਰ ਦੁਕਾਨ ਵਿੱਚ ਵੱਡੀ ਮਾਤਰਾ ਵਿੱਚ ਪਟਾਕੇ ਅਤੇ ਹੋਰ ਜਲਣਸ਼ੀਲ ਸਮੱਗਰੀ ਸਟੋਰ ਕੀਤੀ ਗਈ ਸੀ, ਜੋ ਅਚਾਨਕ ਫਟ ਗਈ। ਹਾਲਾਂਕਿ, ਜਾਂਚ ਤੋਂ ਬਾਅਦ, ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਕੋਈ ਜਲਣਸ਼ੀਲ ਪਦਾਰਥ ਜਾਂ ਪਟਾਕੇ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਗੰਨੇ ਦੇ ਰਸ ਵਾਲੀ ਮਸ਼ੀਨ ਦੇ ਨੇੜੇ ਤੇਲ ਦੀ ਮੌਜੂਦਗੀ ਅਤੇ ਉੱਥੇ ਮੌਜੂਦ ਸੋਡੇ ਦੀਆਂ ਬੋਤਲਾਂ ਦੇ ਫਟਣ ਕਾਰਨ ਹੋਇਆ। ਘਰ ਅਤੇ ਦੁਕਾਨ ਮਾਲਕ ਦੀਪਕ ਨੇ ਦੱਸਿਆ ਕਿ ਇੱਕ ਜੋਰਦਾਰ ਬਲਾਸਟ ਹੋਇਆ ਅਤੇ ਅੱਗ ਲਗ ਗਈ ਉਹਨਾਂ ਨੂੰ ਪਤਾ ਹੀ ਨਹੀਂ ਚਲਿਆ।

ਉਹਨਾਂ ਦਸਿਆ ਕਿ ਉਹ ਦੋਵੇ ਭਰਾ ਕੁਦਰਤੀ ਬਾਹਰ ਖੜੇ ਸੀ ਤੇ ਇੱਕ ਦੁੱਜੇ ਦੇ ਉਪਰ ਡਿੱਗ ਗਏ। ਅੰਦਰ ਉਸਦੀ ਦੋਹਵੇਂ ਭੈਣਾਂ, ਮਾਂ ਚਪੇਟ ਵਿਚ ਆ ਗਈਆਂ। ਲੋਕਾਂ ਨੇ ਦੱਸਿਆ ਕਿ ਸਿਲੰਡਰ ਦਾ ਬਲਾਸਟ ਹੋਇਆ ਹੈ, ਰੋਟੀ ਸਬਜੀ ਬਣਾਉਣ ਵਾਲੀ ਦੁਕਾਨ ਵਿਚ ਸਿਲੰਡਰ ਬਲਾਸਟ ਹੋਣ ਤੋਂ ਬਾਅਦ ਇਸ ਘਰ ਵਿਚ ਦਾਖਲ ਹੋ ਗਿਆ ਪਰ ਸਬਜੀ ਰੋਟੀ ਬਣਾਉਣ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਸਿਲੰਡਰ ਹਟਾ ਕੇ ਉਪਰ ਰੱਖ ਲਏ ਸਨ। ਲੋਕਾਂ ਨੇ ਕਿਹਾ ਕਿ ਬਲਾਸਟ ਕਿਸੇ ਵਿਸਫੋਟਕ ਦਾ ਸੀ ਤੇ ਹੋ ਸਕਦਾ ਹੈ ਪੋਟਾਸ਼ ਦਾ ਹੋਵੇ ਜੋ ਉਕਤ ਦੁਕਾਨ ਵਿਚ ਹੁੰਦਾ ਹੈ। ਇਸ ਹਾਦਸੇ ਵਿੱਚ ਇਕ ਔਰਤ ਸਣੇ ਤਿੰਨ ਲੋਕ ਫੱਟੜ ਹੋਏ ਹਨ ਜਿਨ੍ਹਾਂ ਵਿਚ ਮਹਿਲਾ ਦੀ ਹਾਲਾਤ ਗੰਭੀਰ ਹੋਣ ਕਰਕੇ ਰੈਫਰ ਕਰ ਦਿੱਤਾ ਹੈ।












