
ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਵਿੱਚ ਬੀਤੀ ਸ਼ਾਮ ਇਕ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਇਹ ਹਾਦਸਾ ਰਾਮਪੁਰਾ ਫੂਲ ਦੇ ਭਗਤਾ ਭਾਈ ਵਿੱਚ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ 4 ਵਜੇ, ਭਗਤਾ ਭਾਈ ਵਿੱਚ ਬਾਘਾਪੁਰਾਣਾ ਰੋਡ ‘ਤੇ ਸਿੰਗਲਾ ਕੋਲਡ ਸਟੋਰੇਜ ਦੀ ਛੱਤ ਤੇ ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਛੱਤ ਡਿੱਗ ਗਈ। ਜਿਸ ਵਿੱਚ ਤਿੰਨ ਮਜ਼ਦੂਰ ਫਸ ਗਏ। ਉਨ੍ਹਾਂ ਵਿੱਚੋਂ ਦੋ ਨੂੰ ਪ੍ਰਸ਼ਾਸਨ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਬਚਾਇਆ ਗਿਆ।

ਮਲਬੇ ਹੇਠ ਦੱਬੇ ਤੀਜੇ ਮਜ਼ਦੂਰ ਨੂੰ ਰਾਤ 11:30 ਵਜੇ ਐਨਡੀਆਰਐਫ ਟੀਮਾਂ ਨੇ ਮ੍ਰਿਤਕ ਹਾਲਤ ਵਿੱਚ ਬਾਹਰ ਕੱਢਿਆ। ਉਸਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ।












