Wednesday, October 21, 2026
Home Punjab ਮਾਤਾ ਭੱਦਰਕਾਲੀ ਜੀ ਦਾ ਮੇਲਾ ਆਪਸੀ ਭਾਈਚਾਰੇ ਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ...

ਮਾਤਾ ਭੱਦਰਕਾਲੀ ਜੀ ਦਾ ਮੇਲਾ ਆਪਸੀ ਭਾਈਚਾਰੇ ਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੈ: ਖੋਜੇਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਵਿਰਾਸਤੀ ਸ਼ਹਿਰ ਦੇ ਪਿੰਡ ਸ਼ੇਖੂਪੁਰ ਵਿਖੇ 79ਵਾਂ ਸਾਲਾਨਾ ਮਾਤਾ ਭੱਦਰਕਾਲੀ ਜੀ ਦਾ  ਮੇਲਾ 13 ਮਈ ਨੂੰ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।ਇਸਦੇ ਸਬੰਧ ਚ 12 ਮਈ ਨੂੰ ਕਪੂਰਥਲਾ ਦੇ ਸ਼ਾਲੀਮਾਰ ਬਾਗ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ,ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦੇ ਹੋਏ ਰਾਤ 10 ਵਜੇ ਪਿੰਡ ਸ਼ੇਖੂਪੁਰ ਦੇ ਮਾਤਾ ਭੱਦਰਕਾਲੀ ਮੰਦਰ ਵਿੱਚ ਸਮਾਪਤ ਹੋਵੇਗੀ।ਇਸ ਸਬੰਧ ਵਿੱਚ ਮਾਤਾ ਭੱਦਰਕਾਲੀ ਮੰਦਰ ਕਮੇਟੀ ਦੇ ਪ੍ਰਧਾਨ ਪਰਸ਼ੋਤਮ ਪਾਸੀ,ਸੁਭਾਸ਼ ਮਕਰਨਦੀ ਮਕਰਂਦੀ,ਰਾਹੁਲ ਆਨੰਦ,ਬਬਲੂ ਸਰਪੰਚ,ਕਪਿਲ ਸ਼ਰਮਾ ਅਤੇ ਰਾਜਿੰਦਰ ਸ਼ਰਮਾ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੂੰ ਮਾਤਾ ਭੱਦਰਕਾਲੀ ਮੇਲੇ ਅਤੇ ਸ਼ਾਨਦਾਰ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ ਲਈ ਸੱਦਾ ਪੱਤਰ ਦਿੱਤਾ ਗਿਆ।

Advertisements

ਇਸ ਦੌਰਾਨ ਖੋਜੇਵਾਲ ਨੇ ਕਿਹਾ ਕਿ ਭਾਜਪਾ ਅਹੁਦੇਦਾਰ ਅਤੇ ਵਰਕਰ 12 ਮਈ ਨੂੰ ਕਪੂਰਥਲਾ ਦੇ ਸ਼ਾਲੀਮਾਰ ਬਾਗ ਤੋਂ ਨਿਕਲ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਅਤੇ 13 ਮਈ ਨੂੰ ਹੋਣ ਵਾਲੇ ਮਾਤਾ ਭੱਦਰਕਾਲੀ ਮੇਲੇ ਲਈ ਵਿੱਚ ਹਿੱਸਾ ਲੈਣਗੇ ਅਤੇ ਮਾਤਾ ਭੱਦਰਕਾਲੀ ਦਾ ਆਸ਼ੀਰਵਾਦ ਲੈਣਗੇ। ਖੋਜੇਵਾਲ ਨੇ ਫਿਰ ਕਿਹਾ ਕਿ ਮੇਲੇ ਸਾਡੀ ਰਵਾਇਤੀ ਪਰੰਪਰਾ ਹੈ।ਇਹ ਸੱਭਿਆਚਾਰ ਦੀ ਪਛਾਣ ਹੈ। ਅਜਿਹੇ ਸਮਾਗਮ ਆਪਸੀ ਭਾਈਚਾਰਾ ਵਧਾਉਂਦੇ ਹਨ।ਵਿਸ਼ਵਾਸ ਅਤੇ ਸ਼ਰਧਾ ਵਧਦੀ ਹੈ।ਸਾਨੂੰ ਸਮੂਹਿਕ ਤੌਰ ਤੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ।ਇਹ ਸਭ ਸਾਡੀਆਂ ਸ਼ਕਤੀਆਂ ਹਨ।ਇਸ ਲਈ,ਸਾਨੂੰ ਸ਼ਹਿਰ ਵਿੱਚ ਆਯੋਜਿਤ ਅਜਿਹੇ ਧਾਰਮਿਕ ਪ੍ਰੋਗਰਾਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਮੇਲੇ ਸਮਾਜਿਕ ਸਦਭਾਵਨਾ ਬਣਾਈ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾਰੇ ਭਾਈਚਾਰਿਆਂ ਅਤੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਮਾਤਾ ਭੱਦਰਕਾਲੀ ਜੀ ਦਾ ਮੇਲਾ ਆਪਸੀ ਭਾਈਚਾਰੇ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੈ।ਖੋਜੇਵਾਲ ਨੇ ਦੱਸਿਆ ਕਿ ਜੋ ਸ਼ਰਧਾਲੂ ਸੱਚੇ ਦਿਲੋਂ ਮਾਤਾ ਭਦਰਕਾਲੀ ਜੀ ਦੇ ਦਰਬਾਰ ਵਿੱਚ ਜਾਂਦਾ ਹੈ ਅਤੇ ਕੋਈ ਇੱਛਾ ਰੱਖਦਾ ਹੈ,ਮਾਤਾ ਭੱਦਰਕਾਲੀ ਜੀ ਉਸਦੀ ਇੱਛਾ ਪੂਰੀ ਕਰਦੇ ਹਨ।


LEAVE A REPLY

Please enter your comment!
Please enter your name here