Tuesday, November 3, 2026
Home Punjab ਕੇਂਦਰ ਵੱਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਕੀਤੇ ਗਏ ਭਾਰੀ ਵਾਧੇ ਵਿਰੁੱਧ...

ਕੇਂਦਰ ਵੱਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਕੀਤੇ ਗਏ ਭਾਰੀ ਵਾਧੇ ਵਿਰੁੱਧ ਕਪੂਰਥਲਾ ਦੇ “ਆਪ” ਆਗੂਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਸਾਰੇ ਹੀ ਵਿੰਗਾਂ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਵੱਲੋਂ ਕੇਂਦਰ ਸਰਕਾਰ ਦੁਆਰਾ ਵਪਾਰਕ 19 ਕਿਲੋ ਵਾਲੇ ਸਿਲੰਡਰ ਦਾ ਪਹਿਲਾਂ ਨਾਲੋਂ 993 ਰੁਪਏ ਰੇਟ ਵਧਾਉਣ ਅਤੇ 5 ਕਿਲੋ ਵਾਲੇ ਸਿਲੰਡਰ ਦਾ 261 ਰੁਪਏ ਹੋਰ ਰੇਟ ਵਧਾਉਣ ਕਰ ਕੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਗਏ ਭਾਰੀ ਵਾਧੇ ਵਿਰੁੱਧ ਰਾਜ ਪੱਧਰੀ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਹੀਦ ਭਗਤ ਸਿੰਘ ਚੌਂਕ ਕਪੂਰਥਲਾ ਵਿਖੇ ਭਰਵਾਂ ਇਕੱਠ ਕੀਤਾ ਗਿਆ। 

Advertisements

ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਚੰਦੀ ਅਤੇ ਟਰੇਡ ਵਿੰਗ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਚੇਅਰਮੈਨ ਕਪੂਰਥਲਾ, ਦੀ ਅਗਵਾਈ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ, ਹੇਨੰਤ ਕੁਮਾਰ, ਲਕਸ਼ ਚੌਧਰੀ ਅਤੇ ਸਾਥੀ ਭੁਲੱਥ, ਸੁਸ਼ੀਲ ਕੁਮਾਰ ਬੋਬੀ ਚੰਮ ਅਤੇ ਸਾਥੀ ਫਗਵਾੜਾ, ਪੁਸ਼ਪਿੰਦਰ ਸਿੰਘ, ਡੀ.ਐਸ.ਪੀ ਗੁਰਨਾਮ ਸਿੰਘ, ਫਤਿਹਜੀਤ ਸਿੰਘ, ਰਮਨ ਮਲਹੋਤਰਾ, ਵਿਕਾਸ ਸਿੱਧੀ ਦੀ ਟੀਮ, ਜਗਦੇਵ ਥਾਪਰ, ਨਰਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਕਾਲਾ ਸੰਘਿਆਂ ਟੀਮ, ਵਿਕਾਸ ਮੋਮੀ ਦੀ ਯੂਥ ਟੀਮ, ਅਕਾਸ਼ ਵਾਲੀਆ, ਨਿਰਮਲ ਸਿੰਘ ਮੱਲ, ਗੌਰਵ ਕੰਡਾ, ਅਤੇ ਮਹਿਲਾ ਵਿੰਗ ਟੀਮ ਨੇ ਕੇਂਦਰ ਸਰਕਾਰ ਦੇ ਮੁੱਖੀ ਨਰਿੰਦਰ ਮੋਦੀ ਵੱਲੋਂ ਗੈਸ ਸਿਲੰਡਰਾਂ ਵਿੱਚ ਕੀਤੇ ਵਾਧੇ ਦੇ ਵਿਰੋਧ ਵਿੱਚ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਮੰਗ ਕੀਤੀ ਕਿ ਫੌਰੀ ਤੌਰ ਤੇ ਗੈਸ ਦੀਆਂ ਕੀਮਤਾਂ ਘਟਾਈਆਂ ਜਾਣ। 

ਵੱਖ-ਵੱਖ ਬੁਲਾਰਿਆਂ ਨੇ ਨਰਿੰਦਰ ਮੋਦੀ ਉੱਤੇ ਦੋਸ਼ ਲਾਇਆ ਕਿ ਅੰਬਾਨੀਆਂ ਅਤੇ ਅੰਡਾਨੀਆਂ ਵਰਗੇ ਅਰਬਾਂ ਖਰਬਾਂ ਪਤੀਆਂ ਨੂੰ ਹੋਰ ਮਾਲਾ ਮਾਲ ਕਰਨ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਆਮ ਲੋਕਾਂ ਨੂੰ ਮਹਿੰਗਾਈ ਦੀ ਭੱਠੀ ਵਿੱਚ ਸੁੱਟ ਕੇ ਉਨ੍ਹਾਂ ਨਾਲ ਬਹੁਤ ਹੀ ਵੱਡਾ ਧੱਕਾ ਕਰ ਰਿਹਾ ਹੈ, ਜਿਸ ਨੂੰ ਅਣਖੀ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

LEAVE A REPLY

Please enter your comment!
Please enter your name here