Monday, October 5, 2026
Home Crime ਟੈਂਕਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਅੱਗ, 4 ਜ਼ਿੰਦਾ ਸੜੇ,...

ਟੈਂਕਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਅੱਗ, 4 ਜ਼ਿੰਦਾ ਸੜੇ, 10 ਜ਼ਖਮੀ

ਗੁਜਰਾਤ (ਦ ਸਟੈਲਰ ਨਿਊਜ਼)। ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਵਿਚ ਇਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਕੱਲ ਦੇਰ ਰਾਤ ਇੱਕ ਬੱਸ ਟੈਂਕਰ ਨਾਲ ਟਕਰਾ ਗਈ , ਜਿਸ ਕਾਰਨ ਅੱਗ ਲੱਗ ਗਈ ਅਤੇ ਅੱਗ ਲੱਗਣ ਕਾਰਨ ਚਾਰ ਯਾਤਰੀ ਜ਼ਿੰਦਾ ਸੜ ਗਏ ਅਤੇ 10 ਹੋਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ।

Advertisements

ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਐਸਐਸ ਭਦੌਰੀਆ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਕਰੀਬ 1.30 ਵਜੇ ਚੋਟੀਲਾ-ਰਾਜਕੋਟ ਰਾਸ਼ਟਰੀ ਰਾਜਮਾਰਗ ‘ਤੇ ਸੰਗਣੀ ਪਿੰਡ ਨੇੜੇ ਵਾਪਰੀ। ਬੱਸ ਅਹਿਮਦਾਬਾਦ ਤੋਂ ਰਾਜਕੋਟ ਜਾ ਰਹੀ ਸੀ। ਇਹ ਰਾਸ਼ਟਰੀ ਰਾਜਮਾਰਗ ‘ਤੇ ਅੱਗੇ ਜਾ ਰਹੇ ਇੱਕ ਟੈਂਕਰ ਨਾਲ ਟਕਰਾ ਗਈ। ਚੋਟਿਲਾ ਨੇੜੇ ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ।

ਬੱਸ ਵਿਚ ਲਗਭਗ 40 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜ਼ਖ਼ਮੀਆਂ ਨੂੰ ਰਾਜਕੋਟ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਚੋਟਿਲਾ ਰੈਫਰਲ ਹਸਪਤਾਲ ਭੇਜ ਦਿੱਤਾ ਗਿਆ।

LEAVE A REPLY

Please enter your comment!
Please enter your name here