Thursday, October 15, 2026
Home Chandigarh AAP ਆਗੂ ਦੀਪਕ ਸਿੰਗਲਾ ਤੇ ED ਦਾ ਐਕਸ਼ਨ, ਦਿੱਲੀ-ਗੋਆ ਸਮੇਤ ਕਈ ਟਿਕਾਣਿਆਂ...

AAP ਆਗੂ ਦੀਪਕ ਸਿੰਗਲਾ ਤੇ ED ਦਾ ਐਕਸ਼ਨ, ਦਿੱਲੀ-ਗੋਆ ਸਮੇਤ ਕਈ ਟਿਕਾਣਿਆਂ ਤੇ ਰੇਡ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੇ ਇੱਕ ਕੈਬਨਿਟ ਮੰਤਰੀ ‘ਤੇ ਕਾਰਵਾਈ ਤੋਂ ਬਾਅਦ ਹੁਣ ਈਡੀ ਨੇ ਇੱਕ ਹੋਰ ‘ਆਪ’ ਨੇਤਾ ਵਿਰੁੱਧ ਕਾਰਵਾਈ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਮ ਆਦਮੀ ਪਾਰਟੀ ਦੇ ਨੇਤਾ ਦੀਪਕ ਸਿੰਗਲਾ ਵਿਰੁੱਧ ₹100 ਕਰੋੜ ਤੋਂ ਵੱਧ ਦੇ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਸੋਮਵਾਰ ਸਵੇਰੇ ਦਿੱਲੀ ਅਤੇ ਗੋਆ ਸਮੇਤ ਕਈ ਥਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ।

Advertisements

ਈਡੀ ਦੀ ਪੂਰਬੀ ਦਿੱਲੀ ਦੇ ਸਵਾਸਥ ਵਿਹਾਰ ਸਥਿਤ ਦੀਪਕ ਸਿੰਗਲਾ ਦੇ ਘਰ ‘ਤੇ ਛਾਪੇਮਾਰੀ ਜਾਰੀ ਹੈ। ਮੌਕੇ ‘ਤੇ ਅਰਧ ਸੈਨਿਕ ਬਲ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਘਰ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਅੰਦਰ, ਅਧਿਕਾਰੀਆਂ ਦੀ ਇੱਕ ਟੀਮ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਰਿਕਾਰਡਾਂ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here