Thursday, October 22, 2026
Home Crime ਕਾਂਗਰਸੀ ਯੂਥ ਆਗੂ ਦੀ ਦੁਕਾਨ ਤੇ ਹੋਇਆ ਹਮਲਾ, ਪੁਲਿਸ ਜਾਂਚ ਜਾਰੀ

ਕਾਂਗਰਸੀ ਯੂਥ ਆਗੂ ਦੀ ਦੁਕਾਨ ਤੇ ਹੋਇਆ ਹਮਲਾ, ਪੁਲਿਸ ਜਾਂਚ ਜਾਰੀ

ਲੁਧਿਆਣਾ (ਦ ਸਟੈਲਰ ਨਿਊਜ਼)।  ਲੁਧਿਆਣਾ ਦੇ ਜਵਾਹਰ ਨਗਰ ਕੈਂਪ ਇਲਾਕੇ ਵਿੱਚ ਸ਼ਾਮ ਕਰੀਬ 4 ਵਜੇ ਕੱਪੜਾ ਵਪਾਰੀ ਅਤੇ ਕਾਂਗਰਸੀ ਯੂਥ ਆਗੂ ਅਰੁਣ ਦੀ ਦੁਕਾਨ ਤੇ ਕੁਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਹਮਲਾਵਰਾਂ ਨੇ ਦੁਕਾਨ ਦੇ ਸ਼ੀਸ਼ੇ ਤੋੜੇ ਅਤੇ ਦੁਕਾਨ ਤੇ ਕੰਮ ਕਰ ਰਹੇ ਨੌਜਵਾਨ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਲਹੂ ਲੁਹਾਨ ਕਰ ਦਿੱਤਾ। ਦਿਨ ਦਿਹਾੜੇ ਹੋਈ ਇਸ ਵਾਰਦਾਤ ਨੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਪੀੜਿਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। 

Advertisements

ਦੁਕਾਨ ਦੇ ਮਾਲਕ ਅਰੁਣ ਨੇ ਦੱਸਿਆ ਕਿ ਘਟਨਾ ਸਮੇਂ ਮੈਂ ਦੁਕਾਨ ’ਤੇ ਮੌਜੂਦ ਨਹੀਂ ਸੀ ਅਤੇ ਮੈਨੂੰ ਫੋਨ ਜ਼ਰੀਏ ਪਤਾ ਲੱਗਿਆ, ਮੇਰੀ ਦੁਕਾਨ ’ਤੇ ਹਮਲਾ ਹੋਇਆ ਹੈ। ਬਦਮਾਸ਼ ਪੂਰੀ ਦੁਕਾਨ ਨੂੰ ਤੋੜ ਕੇ ਫਰਾਰ ਹੋ ਗਏ। ਦੁਕਾਨ ਦੇ ਮਾਲਕ ਨੇ ਦੱਸਿਆ ਉਨਾਂ ਦੀ ਦੁਕਾਨ ਤੇ ਲਵ ਸੋਡੀ ਨਾਮ ਦਾ ਨੌਜਵਾਨ ਕੰਮ ਕਰਦਾ ਹੈ ਜੋ ਪੰਜਾਬ ਪੁਲਿਸ ਦੀ ਭਰਤੀ ਦੀ ਤਿਆਰੀ ਕਰ ਰਿਹਾ ਹੈ ਬਦਮਾਸ਼ਾਂ ਨੇ ਉਹਨੂੰ ਨਿਸ਼ਾਨਾ ਬਣਾਇਆ ਅਤੇ ਉਸਦੇ ਉੱਤੇ ਜਾਨਲੇਵਾ ਹਮਲਾ ਕੀਤਾ। ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਸ ਪੂਰੇ ਮਾਮਲੇ ਦਾ ਜਾਇਜ਼ਾ ਲਿਆ ਅਤੇ ਸੀਸੀਟੀਵੀ ਵੀਡੀਓ ਦੇ ਅਧਾਰ ਤੇ ਉਹਨਾਂ ਨੌਜਵਾਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here