Monday, October 26, 2026
Home Crime ਰਾਏਕੋਟ ‘ਚ ‘ਆਪ’ ਤੇ ਕਾਂਗਰਸੀ ਸਮਰਥਕਾਂ ‘ਚ ਖੂਨੀ ਝੜਪ, ਚੱਲੀਆਂ ਕਿਰਪਾਨਾਂ

ਰਾਏਕੋਟ ‘ਚ ‘ਆਪ’ ਤੇ ਕਾਂਗਰਸੀ ਸਮਰਥਕਾਂ ‘ਚ ਖੂਨੀ ਝੜਪ, ਚੱਲੀਆਂ ਕਿਰਪਾਨਾਂ

ਰਾਏਕੋਟ (ਦ ਸਟੈਲਰ ਨਿਊਜ਼)। ਰਾਏਕੋਟ ਨਗਰ ਕੌਂਸਲ ਚੋਣਾਂ ਵਿੱਚ ਆਮ ਕਾਂਗਰਸ ਪਾਰਟੀ ਦੇ 4 ਨੰਬਰ ਵਾਰਡ ਤੋਂ ਉਮੀਦਵਾਰ ਜਗਦੇਵ ਸਿੰਘ ਜੱਗਾ ਉੱਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਨਾਲ ਹਲਚਲ ਮੱਚ ਗਈ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਡੀਐਮਸੀ ਹਸਪਤਾਲ ਵਿਚ ਭੇਜਿਆ ਗਿਆ ਹੈ। ਰਾਏਕੋਟ ਕਾਂਗਰਸ ਵੱਲੋਂ ਹਮਲੇ ਲਈ ਸੱਤਾਧਾਰੀ ਧਿਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇੱਕ ਪਾਸੇ ਸਰਕਾਰ ਵੱਲੋਂ ਅਮਨ ਅਮਾਨ ਨਾਲ ਵੋਟਾਂ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਉਥੇ ਹੀ ਲੁਧਿਆਣਾ ਦੇ ਰਾਏਕੋਟ ਸ਼ਹਿਰ ਦੇ ਦੋ ਵਾਰਡਾਂ ਵਿੱਚ ਨਗਰ ਕੌਂਸਲ ਦੀ ਚੋਣ ਖੂਨੀ ਝੜਪ ਦੇਖਣ ਨੂੰ ਮਿਲੀ ਹੈ। ਅੱਜ ਸਵੇਰੇ ਵਾਰਡ ਨੰਬਰ ਚਾਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਦੇਵ ਸਿੰਘ ਜੱਗਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਮਾਨ ਮਾਂਗਟ ਦੇ ਸਮਰਥਕਾਂ ਵਿਚਾਲੇ ਸ਼ਰ੍ਹੇਆਮ ਕਿਰਪਾਨਾਂ ਚੱਲੀਆਂ। ਇਸ ਦੌਰਾਨ ਜਗਦੇਵ ਸਿੰਘ ਜੱਗਾ ਦੇ ਕਿਰਪਾਨ ਮਾਰ ਕੇ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।

Advertisements

ਮੌਕੇ ‘ਤੇ ਮੌਜੂਦ ਪਾਰਟੀ ਸਮਰਥਕਾਂ ਨੇ ਦੱਸਿਆ ਕਿ ‘ਬੀਤੀ ਕੱਲ ਰਾਤ ਵੀ ਇਨ੍ਹਾਂ ਦੋਹਾਂ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਰਾਏਕੋਟ ਸ਼ਹਿਰ ਵਿੱਚ ਜੰਮ ਕੇ ਲੜਾਈ ਝਗੜਾ ਹੋਇਆ, ਪਰ ਪੁਲਿਸ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਦੇ ਚੱਲਦੇ ਅੱਜ ਜਦੋਂ ਸਵੇਰੇ ਜਗਦੇਵ ਸਿੰਘ ਚੋਣ ਲਈ ਆਪਣੇ ਬੂਥ ਵੱਲ ਨੂੰ ਜਾ ਰਿਹਾ ਸੀ, ਤਾਂ ਅਮਨਦੀਪ ਮਾਂਗਟ ਦੇ ਸਮਰਥਕਾਂ ਨੇ ਉਸ ਉੱਤੇ ਕਥਿਤ ਤੌਰ ਉੱਤੇ ਸ਼ਰੇਆਮ ਕਿਰਪਾਨਾਂ ਮਾਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਜਿਸ ਨੂੰ ਪਹਿਲਾਂ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਹਾਲਤ ਨੂੰ ਦੇਖਦੇ ਹੋਏ ਡੀਐਮਸੀ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ।’

LEAVE A REPLY

Please enter your comment!
Please enter your name here