Sunday, October 11, 2026
Home Crime ਲੁਟੇਰਿਆਂ ਨੇ ਦੁਕਾਨ ‘ਚ ਦਾਖਲ ਹੋ ਕੇ ਪਿਓ-ਪੁੱਤ ਤੇ ਕੀਤਾ ਹਮਲਾ, ਪਿਓ...

ਲੁਟੇਰਿਆਂ ਨੇ ਦੁਕਾਨ ‘ਚ ਦਾਖਲ ਹੋ ਕੇ ਪਿਓ-ਪੁੱਤ ਤੇ ਕੀਤਾ ਹਮਲਾ, ਪਿਓ ਦੀ ਮੌਤ, 12 ਲੱਖ ਲੁੱਟ ਹੋਏ ਫਰਾਰ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਸਥਿਤ ਤ੍ਰਿਮੂਰਤੀ ਕੰਪਲੈਕਸ ਵਿੱਚ ਦੋ ਲੁਟੇਰਿਆਂ ਨੇ ਫਟੇ-ਪੁਰਾਣੇ ਨੋਟ ਬਦਲਣ ਦੇ ਬਹਾਨੇ ਨਾਲ ਇੱਕ ਦੁਕਾਨ ਵਿੱਚ ਦਾਖਲ ਹੋ ਕੇ ਪਿਓ-ਪੁੱਤ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੁਕਾਨਦਾਰ ਕੁਲਦੀਪ ਕੁਮਾਰ ਦੀ ਮੌਤ ਹੋ ਗਈ, ਜਦਕਿ ਉਸ ਦਾ ਬੇਟਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਲੁਟੇਰੇ 12 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਅੰਮ੍ਰਿਤਸਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।

Advertisements

ਪੁਲਿਸ ਅਧਿਕਾਰੀਆਂ ਮੁਤਾਬਕ, ਹਮਲਾਵਰਾਂ ਨੇ ਪਹਿਲਾਂ ਦੁਕਾਨ ਵਿੱਚ ਦਾਖਲ ਹੋ ਕੇ ਨੋਟ ਬਦਲਣ ਦੀ ਗੱਲ ਕੀਤੀ ਤੇ ਫਿਰ ਅਚਾਨਕ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।  ਇਸ ਹਮਲੇ ਵਿੱਚ ਕੁਲਦੀਪ ਕੁਮਾਰ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖਮੀ ਬੇਟੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here