Saturday, October 24, 2026
Home Hoshiarpur ਸ਼ਾਇਰ ਬਸ਼ੀਰ ਬਦਰ ਦੇ ਦੇਹਾਂਤ ‘ਤੇ ਟੇਰਕਿਆਨਾ ਨੇ ਜਤਾਇਆ ਦੁੱਖ

ਸ਼ਾਇਰ ਬਸ਼ੀਰ ਬਦਰ ਦੇ ਦੇਹਾਂਤ ‘ਤੇ ਟੇਰਕਿਆਨਾ ਨੇ ਜਤਾਇਆ ਦੁੱਖ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰਸਿੱਧ ਲੇਖਕ ਤੇ ਪੰਜਾਬੀ ਸ਼ਾਇਰ ਰਘਵੀਰ ਸਿੰਘ ਟੇਰਕਿਆਨਾ ਹੁਸ਼ਿਆਰਪੁਰ ਨੇ ਉਰਦੂ ਦੇ ਮਕਬੂਲ ਸ਼ਾਇਰ ਜਨਾਬ ਬਸ਼ੀਰ ਬਦਰ ਦੇ ਵਿਛੜ ਜਾਣ ਉੱਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਟੇਰਕਿਆਨਾ ਨੇ ਕਿਹਾ ਕਿ ਪੌਣੀ ਸਦੀ ਤੋਂ ਕਿਤਾਬੀ ਅਤੇ ਸਟੇਜੀ ਸ਼ਾਇਰੀ ਦੇ ਧਨੀ ਜਨਾਬ ਬਸ਼ੀਰ ਬਦਰ ਦੇਸ਼ ਵਿਦੇਸ਼ ਵਿਚ ਆਪਣੀ ਕਲਾ ਦਾ ਅੱਧੀ ਪੌਣੀ ਸਦੀ ਵਧੀਆ ਪ੍ਰਦਰਸ਼ਨ ਕਰਕੇ ਹੁਣ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।

Advertisements

ਉੱਨਾਂ ਦੇ ਵਿਛੜ ਜਾਣ ਬਾਅਦ ਵੀ ਉਨਾਂ ਦੇ ਮਸ਼ਹੂਰ ਸ਼ਿਅਰ ਲੋਕ ਹਿਰਦਿਆਂ ਵਿਚ ਕਾਇਮ ਦਾਇਮ ਰਹਿਣਗੇ ਕਿਉਂਕਿ ਉੱਨਾਂ ਨੇ ਲਗਪਗ ਜ਼ਿੰਦਗੀ ਨਾਲ ਸਬੰਧਿਤ ਹਰ ਵਿਸ਼ੇ ਉੱਤੇ ਆਪਣੇ ਸ਼ਿਅਰ ਲਿਖੇ ਅਤੇ ਫਿਰ ਤਾਲੀਆਂ ਦੀ ਗੜਗੜਾਹਟ ਵਿਚ ਲੋਕਾਂ ਸਾਹਮਣੇ ਪੇਸ਼ ਵੀ ਕੀਤੇ। ਟੇਰਕਿਆਨਾ ਨੇ ਕਿਹਾ ਕਿ ਬਦਰ ਸਾਹਿਬ ਦਾ ਅੰਦਾਜ਼ੇ ਬਿਆਨ ਹੀ ਬਾਕਮਾਲ ਸੀ। ਜ਼ਿੰਦਗੀ ਦੇ ਹਰ ਪਹਿਲੂ ਉੱਤੇ ਬਸ਼ੀਰ ਸਾਹਿਬ ਦਾ ਲਿਖਿਆ ਕੋਈ ਨਾ ਕੋਈ ਸ਼ਿਅਰ ਮਿਲ ਹੀ ਜਾਂਦਾ ਹੈ। ਟੇਰਕਿਆਨਾ ਨੇ ਦੱਸਿਆ ਕਿ ਉਹ ਜਿਸਮਾਨੀ ਤੌਰ ਉੱਤੇ ਭਾਵੇਂ ਨਹੀਂ ਰਹੇ ਪਰ ਸ਼ਿਅਰਾਂ ਰਾਹੀ ਦੁਨੀਆ ਵਿਚ ਹਾਜ਼ਰ ਨਾਜਰ ਰਹਿਣਗੇ ਕਿਉਂਕਿ ਅਜਿਹੇ ਵਿਸ਼ੇਸ਼ ਕਿਸਮ ਦੇ ਵਿਅਕਤੀ ਭੁਲਣਯੋਗ ਨਹੀਂ ਹੁੰਦੇ।

LEAVE A REPLY

Please enter your comment!
Please enter your name here