Sunday, October 4, 2026
Home National 23ਵਾਂ ਫ਼ੀਫ਼ਾ ਵਿਸ਼ਵ ਕੱਪ 11 ਜੂਨ ਤੋਂ 20 ਜੁਲਾਈ ਤੱਕ 3 ਦੇਸ਼ਾ ‘ਚ...

23ਵਾਂ ਫ਼ੀਫ਼ਾ ਵਿਸ਼ਵ ਕੱਪ 11 ਜੂਨ ਤੋਂ 20 ਜੁਲਾਈ ਤੱਕ 3 ਦੇਸ਼ਾ ‘ਚ ਖੇਡਿਆ ਜਾਵੇਗਾ

ਦਿੱਲੀ (ਦ ਸਟੈਲਰ ਨਿਊਜ਼)। 23ਵਾਂ ਫ਼ੀਫ਼ਾ ਪੁਰਸ਼ ਵਿਸ਼ਵ ਕੱਪ 11 ਜੂਨ ਤੋਂ 20 ਜੁਲਾਈ ਤੱਕ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚ ਖੇਡਿਆ ਜਾਵੇਗਾ। ਟੂਰਨਾਮੈਂਟ ਦੇ 96 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਤਿੰਨ ਦੇਸ਼ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਹੇ ਹਨ। ਉਦਘਾਟਨੀ ਮੈਚ 11 ਜੂਨ ਨੂੰ ਮੈਕਸੀਕੋ ਸਿਟੀ ਵਿਚ ਸਵੇਰੇ 12:30 ਵਜੇ ਖੇਡਿਆ ਗਿਆ।

Advertisements

 16 ਸ਼ਹਿਰਾਂ ਵਿਚ 48 ਟੀਮਾਂ ਵਿਚਕਾਰ 104 ਮੈਚ ਖੇਡੇ ਜਾਣਗੇ। ਇਨ੍ਹਾਂ ਟੀਮਾਂ ਨੂੰ 12 ਸਮੂਹਾਂ ਵਿਚ ਵੰਡਿਆ ਗਿਆ ਹੈ, ਹਰ ਸਮੂਹ ਵਿਚ ਚਾਰ ਟੀਮਾਂ ਹਨ। 16 ਦੀ ਬਜਾਏ ਬੱਤੀ ਟੀਮਾਂ ਨਾਕਆਊਟ ਪੜਾਅ ਵਿਚ ਅੱਗੇ ਵਧਣਗੀਆਂ। ਲਿਓਨਲ ਮੇਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਸਮੇਤ ਦੁਨੀਆਂ ਭਰ ਦੇ 1248 ਫ਼ੁਟਬਾਲਰ ਵਿਸ਼ਵ ਕੱਪ ਵਿਚ ਹਿੱਸਾ ਲੈਣਗੇ।

 2002 ਵਿਚ ਜਪਾਨ ਅਤੇ ਕੋਰੀਆ ਨੇ ਪਹਿਲੀ ਵਾਰ ਫ਼ੀਫ਼ਾ ਵਿਸ਼ਵ ਕੱਪ ਦੀ ਸਾਂਝੇ ਤੌਰ ’ਤੇ ਮੇਜ਼ਬਾਨੀ ਕੀਤੀ। ਹੁਣ ਤਿੰਨ ਦੇਸ਼ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਮੇਜ਼ਬਾਨੀ ਕਰਨਗੇ। ਮੈਕਸੀਕੋ ਤਿੰਨ ਵਾਰ (1970, 1986, ਅਤੇ 2026) ਪੁਰਸ਼ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਦੇਸ਼ ਹੈ।

ਪਹਿਲੀ ਵਾਰ, 48 ਟੀਮਾਂ ਹਿੱਸਾ ਲੈਣਗੀਆਂ। 1998 ਤਕ ਸਿਰਫ 32 ਦੇਸ਼ ਇਸ ਵਿਚ ਹਿੱਸਾ ਲੈਂਦੇ ਸੀ। 16 ਸ਼ਹਿਰਾਂ ਵਿਚ 104 ਮੈਚ ਹੋਣਗੇ (ਪਹਿਲਾਂ 64 ਹੁੰਦੇ ਸਨ)। ਫ਼ਾਈਨਲ ਵਿਚ ਪਹਿਲੀ ਵਾਰ ‘ਹਾਫ਼ ਟਾਈਮ’ ਸ਼ੋਅ ਵੀ ਰਖਿਆ ਜਾਵੇਗਾ।

LEAVE A REPLY

Please enter your comment!
Please enter your name here