Tuesday, October 6, 2026
Home Punjab ਛੋਟੇ ਭਰਾ ਦੀ ਮੌਤ ਦੀ ਖਬਰ ਸੁਣਦਿਆਂ ਹੀ ਵੱਡੇ ਭਰਾ ਨੇ ਵੀ...

ਛੋਟੇ ਭਰਾ ਦੀ ਮੌਤ ਦੀ ਖਬਰ ਸੁਣਦਿਆਂ ਹੀ ਵੱਡੇ ਭਰਾ ਨੇ ਵੀ ਤੋੜਿਆ ਦਮ 

ਸਮਰਾਲਾ (ਦ ਸਟੈਲਰ ਨਿਊਜ਼)। ਸਮਰਾਲਾ ਦੇ ਨਜ਼ਦੀਕੀ ਪਿੰਡ ਭੰਗਲਾਂ ਵਿੱਚ ਇਕ ਬਹੁਤ ਦੁਖਦਾਇਕ ਖਬਰ ਸਾਹਮਣੇ ਆਈ ਹੈ, ਜਿਥੇ ਭੰਗਲਾਂ ਪਿੰਡ ਦੇ ਛੋਟੇ ਭਰਾ ਦੀ ਮੌਤ ਦੀ ਖਬਰ ਸੁਣਦੇ ਹੀ ਵੱਡੇ ਭਰਾ ਨੇ ਵੀ ਦਮ ਤੋੜ ਦਿੱਤਾ। ਦੱਸ ਦਈਏ ਕਿ ਦੋਨੇ ਭਰਾਵਾਂ ਦਾ ਇਕੋ ਘਰ ਵਿਚ ਹੋਇਆ ਵਿਆਹ ਸੀ ਅਤੇ ਇੱਕੋ ਦਿਨ ਹੀ ਦੁਨੀਆ ਤੋਂ ਦੋਨਾਂ ਭਰਾਵਾਂ ਦਾ ਜਨਾਜਾ ਉਠਿਆ, ਜਿਸ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ।

Advertisements

ਜਾਣਕਾਰੀ ਅਨੁਸਾਰ, ਛੋਟਾ ਭਰਾ (46) ਪਿਛਲੇ ਛੇ ਕੁ ਮਹੀਨਿਆਂ ਤੋਂ ਕੈਂਸਰ ਕਾਰਣ ਪੀਜੀਆਈ ਵਿੱਚ ਇਲਾਜ ਅਧੀਨ ਸੀ ਪਰ ਆਖਰੀ ਸਮਾਂ ਨੇੜੇ ਦੇਖ ਡਾਕਟਰਾਂ ਨੇ ਉਸਦੀ ਘਰ ਵਿੱਚ ਹੀ ਸੇਵਾ ਸੰਭਾਲ ਕਰਨ ਦਾ ਸੁਝਾਅ ਦੇ ਕਿ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਕਿ ਘਰ ਭੇਜ ਦਿੱਤਾ। ਪਰ ਕਲ੍ਹ ਸ਼ਾਮੀ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਉਸ ਦੀ ਘਰ ਵਿੱਚ ਹੀ ਮੌਤ ਹੋ ਗਈ। ਜਿਉਂ ਹੀ ਖੇਤ ਵਿੱਚ ਝੋਨੇ ਦੀ ਫਸਲ ਲਈ ਟਰੈਕਟਰ ਨਾਲ ਕੱਦੂ ਕਰ ਰਹੇ ਉਸਦੇ ਵੱਡੇ ਭਰਾ (50) ਨੂੰ ਆਪਣੇ ਛੋਟੇ ਭਰਾ ਦੇ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਤੁਰੰਤ ਘਰ ਪਹੁੰਚਿਆ ਅਤੇ ਭੁੱਬਾਂ ਮਾਰ-ਮਾਰ ਕਿ ਕਹਿ ਰਿਹਾ ਸੀ ਕਿ ਉਹ ਆਪਣੇ ਭਰਾ ਤੋਂ ਬਿਨਾ ਨਹੀਂ ਜਿਉਂਦਾ ਰਹਿ ਸਕੇਗਾ।

ਉਸ ਨੂੰ ਧਰਾਸ ਦਿੰਦੇ ਵਿਅਕਤੀਆਂ ਨੇ ਉਸ ਨੂੰ ਪਾਣੀ ਆਦਿ ਪਿਲਾ ਕਿ ਸੌਣ ਲਈ ਪਾ ਦਿੱਤਾ, ਜਦੋਂ ਤੜਕੇ 2 ਕੁ ਵਜੇ ਵੱਡੇ ਭਰਾ ਨੂੰ ਹਲੂਣ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭਰਾ ਦੀ ਮੌਤ ਦੇ ਸਦਮੇ ਨਾਲ ਉਹ ਵੀ 8 ਘੰਟਿਆਂ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ। ਇੱਕੋ ਵੇਲੇ ਦੋਵਾਂ ਭਰਾਵਾਂ ਦੀਆਂ ਘਰ ਵਿੱਚੋਂ ਉੱਠਣ ਵਾਲੀਆਂ ਦੋ ਅਰਥੀਆਂ ਨੂੰ ਦੇਖ ਕਿ ਜਿੱਥੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਪਿਆ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਗ਼ਮਗੀਨ ਮਾਹੌਲ ਅਤੇ ਪਿੰਡ ਵਿੱਚ ਵੀ ਸੋਗ ਪਸਰਿਆ ਹੋਇਆ।

LEAVE A REPLY

Please enter your comment!
Please enter your name here