Monday, October 5, 2026
Home Punjab ਲੇਹ ‘ਚ ਡਿਊਟੀ ਦੌਰਾਂਨ ਫੌਜੀ ਸ਼ਹੀਦ

ਲੇਹ ‘ਚ ਡਿਊਟੀ ਦੌਰਾਂਨ ਫੌਜੀ ਸ਼ਹੀਦ

ਰੂਪਨਗਰ (ਦ ਸਟੈਲਰ ਨਿਊਜ਼)। ਪੰਜਾਬ ਆਰਮਡ ਰੈਜੀਮੈਂਟ ਦਾ ਫ਼ੌਜੀ ਡਿਊਟੀ ਦੌਰਾਂਨ ਸ਼ਹੀਦ ਹੋ ਗਿਆ। ਮ੍ਰਿਤਕ ਦੀ ਪਹਿਚਾਣ ਫ਼ੌਜੀ ਸਰਬਜੀਤ ਸਿੰਘ ਰੂਪਨਗਰ ਦੇ ਪਿੰਡ ਬਿੰਦਰਖ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਨਾਇਕ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਲੇਹ ਦੇ ਉੱਚਾਈ ਵਾਲੇ ਖੇਤਰ ਵਿੱਚ ਤਾਇਨਾਤ ਸਨ, ਜਿੱਥੇ ਅਚਾਨਕ ਆਕਸੀਜਨ ਦੀ ਕਮੀ ਹੋਣ ਕਾਰਨ ਉਹ ਸ਼ਹੀਦ ਹੋ ਗਿਆ।​

Advertisements

ਇਸ ਮੰਦਭਾਗੀ ਖ਼ਬਰ ਨਾਲ ਪਿੰਡ ਬਿੰਦਰਖ ਅਤੇ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ਹੀਦ ਸਰਬਜੀਤ ਸਿੰਘ ਦਾ ਵਿਆਹ ਅਜੇ 25 ਜਨਵਰੀ 2026 ਨੂੰ ਹੀ ਹੋਇਆ ਸੀ। ਸ਼ਹੀਦ ਦੇ ਤਾਇਆ ਸੁਖਵਿੰਦਰ ਸਿੰਘ ਬਿੰਦਰਖ ਅਨੁਸਾਰ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਿੰਦਰਖ ਵਿਖੇ ਪਹੁੰਚੇਗੀ, ਜਿੱਥੇ ਪੂਰੇ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। 
 

LEAVE A REPLY

Please enter your comment!
Please enter your name here