Monday, October 12, 2026
Home International ਘੋੜਾ-ਬੱਘੀ ਦੇ ਹਾਦਸੇ ‘ਚ ਨੌਜਵਾਨ ਮਹਾਜਨ ਦੀ ਮੌਤ, ਮਾਂ ਦੀ ਜਾਨ ਬਚਾਉਣ...

ਘੋੜਾ-ਬੱਘੀ ਦੇ ਹਾਦਸੇ ‘ਚ ਨੌਜਵਾਨ ਮਹਾਜਨ ਦੀ ਮੌਤ, ਮਾਂ ਦੀ ਜਾਨ ਬਚਾਉਣ ਦੀ ਕਰ ਰਿਹਾ ਸੀ ਕੋਸ਼ਿਸ਼

ਦਿੱਲੀ (ਦ ਸਟੈਲਰ ਨਿਊਜ਼)। ਨਿਊਯਾਰਕ ਵਿਚ ਮਸ਼ਹੂਰ ਸੈਂਟਰਲ ਪਾਰਕ ਵਿਚ ਅਪਣੀ ਪਹਿਲੀ ਯਾਤਰਾ ’ਤੇ ਗਏ ਇਕ ਭਾਰਤੀ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਇਕ ਘੋੜਾ-ਬੱਘੀ ਦੇ ਬੇਕਾਬੂ ਹੋਣ ਕਾਰਨ ਅਪਣੀ ਮਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿਚ 18 ਸਾਲਾ ਭਾਰਤੀ ਨੌਜਵਾਨ ਰੋਮਾਂਚ ਮਹਾਜਨ ਦੀ ਮੌਤ ਹੋ ਗਈ।

Advertisements

ਜਾਣਕਾਰੀ ਅਨੁਸਾਰ ਇਹ ਹਾਦਸਾ ਬੁਧਵਾਰ ਨੂੰ ਉਸ ਸਮੇਂ ਵਾਪਰਿਆ, ਜਦੋਂ ਬੱਘੀ ਦਾ ਡਰਾਈਵਰ ਪਰਿਵਾਰ ਦੀ ਤਸਵੀਰ ਲੈਣ ਲਈ ਰੁਕਿਆ ਸੀ। ਇਸ ਦੌਰਾਨ ਘੋੜਾ ਅਚਾਨਕ ਡਰ ਗਿਆ ਅਤੇ ਬੇਕਾਬੂ ਹੋ ਕੇ ਤੇਜ਼ ਰਫ਼ਤਾਰ ਨਾਲ ਭੱਜਣ ਲੱਗਾ। ਜਦੋਂ ਬੱਘੀ ਤੇਜ਼ੀ ਨਾਲ ਭੱਜ ਰਹੀ ਸੀ, ਤਾਂ ਰੋਮਾਂਚ ਦੀ ਮਾਂ ਪ੍ਰਿਆ ਬੱਘੀ ਤੋਂ ਹੇਠਾਂ ਡਿੱਗ ਗਈ।

ਅਪਣੀ ਮਾਂ ਨੂੰ ਬਚਾਉਣ ਦੇ ਇਰਾਦੇ ਨਾਲ ਰੋਮਾਂਚ ਨੇ ਅਪਣੀ ਜਾਨ ਦੀ ਪਰਿਵਾਹ ਕੀਤੇ ਬਿਨਾਂ ਬੱਘੀ ਤੋਂ ਹੇਠਾਂ ਛਾਲ ਮਾਰ ਦਿਤੀ। ਉਸ ਨੂੰ ਗੰਭੀਰ ਹਾਲਤ ਵਿਚ ‘ਨਿਊਯਾਰਕ-ਪ੍ਰੇਸਬੀਟੇਰੀਅਨ ਵੇਲ ਕਾਰਨੇਲ ਮੈਡੀਕਲ ਸੈਂਟਰ’ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਬੁਧਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here