Monday, October 5, 2026
Home Punjab ਨੌਜਵਾਨ ਦੀ ਟਰੈਕਟਰ ਥੱਲੇ ਆਉਣ ਕਰਨ ਹੋਈ ਮੌਤ, ਅਗਲੇ ਦਿਨ ਸੀ ਉਸ...

ਨੌਜਵਾਨ ਦੀ ਟਰੈਕਟਰ ਥੱਲੇ ਆਉਣ ਕਰਨ ਹੋਈ ਮੌਤ, ਅਗਲੇ ਦਿਨ ਸੀ ਉਸ ਦਾ ਜਨਮ ਦਿਨ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਤੋਂ ਇਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਇਥੇ ਬਾਬਾ ਬਕਾਲਾ ਦੇ ਪਿੰਡ ਚੀਮਾਬਾਠ ਵਿੱਚ ਇਕ ਨੌਜਵਾਨ ਦੀ ਆਪਣੇ ਹੀ ਟਰੈਕਟਰ ਥੱਲੇ ਆਉਣ ਕਰ ਕੇ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ (22) ਪੁੱਤਰ ਗੁਰਮੀਤ ਸਿੰਘ ਵਾਸੀ ਚੀਮਾਬਾਠ ਵਜੋਂ ਹੋਈ ਹੈ।

Advertisements

ਜਾਣਕਾਰੀ ਅਨੁਸਾਰ ਮ੍ਰਿਤਕ ਜਦੋਂ ਆਪਣੇ ਖੇਤਾਂ ਨੂੰ ਜਾ ਰਿਹਾ ਸੀ ਤਾਂ ਅਚਾਨਕ ਟਰੈਕਟਰ ਪਲਟ ਗਿਆ। ਇਸ ਹਾਦਸੇ ਵਿੱਚ ਟਰੈਕਟਰ ਦੇ ਥੱਲੇ ਆਉਣ ਕਰ ਕੇ ਉਸ ਦੀ ਦਰਦਨਾਕ ਮੌਤ ਹੋ ਗਈ।

ਦੱਸ ਦੇਈਏ ਕਿ ਜਸ਼ਨਪ੍ਰੀਤ ਦੀ ਮੌਤ ਤੋਂ ਅਗਲੇ ਹੀ ਦਿਨ ਉਸ ਦਾ ਜਨਮ ਦਿਨ ਸੀ। ਉਹ ਆਪਣੇ ਯਾਰਾਂ-ਦੋਸਤਾਂ ਨਾਲ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਿਸ ਦਿਨ ਜਸ਼ਨਪ੍ਰੀਤ ਦਾ ਜਨਮ ਦਿਨ ਮਨਾਇਆ ਜਾਣਾ ਸੀ, ਉਸ ਦਿਨ ਉਸ ਦਾ ਸਸਕਾਰ ਕੀਤਾ ਗਿਆ। ਦੁਖਦ ਘਟਨਾ ਨਾਲ ਮਾਪਿਆਂ ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।

LEAVE A REPLY

Please enter your comment!
Please enter your name here