Saturday, October 10, 2026
Home Punjab ਮੰਡੀ ਗੋਬਿੰਦਗੜ੍ਹ ‘ਚ ਔਰਤ ਦੀ ਲਾਸ਼ ਦੀਵਾਨ ਬੈੱਡ ‘ਚੋਂ ਮਿਲੀ

ਮੰਡੀ ਗੋਬਿੰਦਗੜ੍ਹ ‘ਚ ਔਰਤ ਦੀ ਲਾਸ਼ ਦੀਵਾਨ ਬੈੱਡ ‘ਚੋਂ ਮਿਲੀ

ਮੰਡੀ ਗੋਬਿੰਦਗੜ੍ਹ (ਦ ਸਟੈਲਰ ਨਿਊਜ਼)। ਮੰਡੀ ਗੋਬਿੰਦਗੜ੍ਹ ਦੀ ਗਊਸ਼ਾਲਾ ਰੋਡ ‘ਤੇ ਬੀਤੀ ਦੇਰ ਰਾਤ ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਅਣਪਛਾਤੀ ਔਰਤ ਦੀ ਮ੍ਰਿਤਕ ਦੇਹ ਇੱਕ ਰਿਕਸ਼ਾ ਰੇਹੜੀ ‘ਤੇ ਲਿਜਾਏ ਜਾ ਰਹੇ ਦੀਵਾਨ ਬੈੱਡ ਵਿਚੋਂ ਮਿਲੀ। ਦਿਨ-ਦਿਹਾੜੇ ਵਾਪਰੀ ਇਸ ਹੈਰਾਨ ਕਰਨ ਵਾਲੀ ਘਟਨਾ ਦੀ ਖ਼ਬਰ ਪੂਰੇ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ, ਜਿਸ ਕਾਰਨ ਮੌਕੇ ‘ਤੇ ਵੱਡੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ। 

Advertisements

ਸ਼ੁਰੂਆਤੀ ਜਾਣਕਾਰੀ ਅਨੁਸਾਰ ਔਰਤ ਦੀ ਲਾਸ਼ ਨੂੰ ਦੀਵਾਨ ਬੈੱਡ ਦੇ ਅੰਦਰ ਲੁਕਾ ਕੇ ਰਿਕਸ਼ਾ-ਰੇਹੜੀ ਰਾਹੀਂ ਕਿਤੇ ਲਿਜਾਇਆ ਜਾ ਰਿਹਾ ਸੀ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੈਟਰੋਲ ਖਤਮ ਹੋਣ ਕਰਕੇ ਜੁਗਾੜੂ ਰਿਕਸ਼ਾ ਰੁਕ ਗਿਆ ਤਾਂ ਲੋਕਾਂ ਨੇ ਬੈੱਡ ਅੰਦਰ ਦੇਹ ਵੇਖੀ ਤਾਂ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਤੁਰੰਤ ਡੱਬੇ ਦੇ ਬੈੱਡ ਨੂੰ ਖੋਲ੍ਹਿਆ ਅਤੇ ਇਸ ਦੀ ਜਾਂਚ ਕੀਤੀ, ਤਾਂ ਔਰਤ ਦੀ ਲਾਸ਼ ਬਰਾਮਦ ਹੋਈ।

ਮੰਡੀ ਗੋਬਿੰਦਗੜ੍ਹ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ। ਚਸ਼ਮਦੀਦਾਂ ਅਤੇ ਸਥਾਨਕ ਨਿਵਾਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ, ਪੁਲਿਸ ਨੇ ਤੁਰੰਤ ਇੱਕ ਔਰਤ ਅਤੇ ਇੱਕ ਮਰਦ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਤੋਂ ਪੂਰੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਔਰਤ ਦੀ ਮੌਤ ਦਾ ਅਸਲ ਕਾਰਨ ਅਤੇ ਪੂਰੀ ਘਟਨਾ ਦੇ ਪਿੱਛੇ ਦੀ ਸੱਚਾਈ ਪੋਸਟਮਾਰਟਮ ਰਿਪੋਰਟ ਜਾਰੀ ਹੋਣ ਅਤੇ ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ।

LEAVE A REPLY

Please enter your comment!
Please enter your name here