Saturday, October 24, 2026
Home International ਕੈਨੇਡਾ ‘ਚ 3 ਮੰਜ਼ਿਲਾਂ ਬਿਲਡਿੰਗ ਨੂੰ ਲੱਗੀ ਅੱਗ, ਬਜ਼ੁਰਗ ਜੋੜੋ ਦੀ ਮੌਤ

ਕੈਨੇਡਾ ‘ਚ 3 ਮੰਜ਼ਿਲਾਂ ਬਿਲਡਿੰਗ ਨੂੰ ਲੱਗੀ ਅੱਗ, ਬਜ਼ੁਰਗ ਜੋੜੋ ਦੀ ਮੌਤ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਕੈਨੇਡਾ ਦੇ ਅਡਮਿੰਟਨ ਵਿੱਚ ਤਿੰਨ ਮੰਜ਼ਿਲਾਂ ਬਿਲਡਿੰਗ ਵਿੱਚ ਭਿਆਨਕ ਅੱਗ ਲੱਗਣ ਕਾਰਨ ਇੱਕ ਪੰਜਾਬੀ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਮੇਜਰ ਸਿੰਘ ਭੰਡਾਲ ਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਵਜੋਂ ਮ੍ਰਿਤਕਾਂ ਦੀ ਪਹਿਚਾਣ ਹੋਈ ਹੈ ਜਿਨ੍ਹਾਂ ਦੀ ਉਮਰ 80 ਅਤੇ 82 ਸਾਲਾਂ ਦੱਸੀ ਜਾ ਰਹੀ ਹੈ। 

Advertisements

ਦੱਸ ਦਈਏ ਕਿ ਜਿਸ ਬਜ਼ੁਰਗ ਜੋੜੇ ਦੀ ਅੱਗ ਲੱਗਣ ਕਾਰਨ ਮੌਤ ਹੋਈ ਹੈ ਉਹ  ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਲੀਵਾਲ ਦਾ ਰਹਿਣ ਵਾਲਾ ਸੀ। ਇਸ ਵਾਪਰੇ ਹਾਦਸੇ ਕਾਰਨ ਆਲੀਵਾਲ ਪਿੰਡ ’ਚ ਮਾਤਮ ਪਸਰ ਗਿਆ ਹੈ।  ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜੋੜਾ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ’ਚ ਆਪਣੀ ਧੀ ਦੇ ਕੋਲ ਰਹਿ ਰਿਹਾ ਸੀ।

LEAVE A REPLY

Please enter your comment!
Please enter your name here