Wednesday, October 21, 2026
Home Crime ਤਿੰਨ ਸਾਲ ਦੇ ਮਾਸੂਮ ਨੂੰ ਸਕੂਲ ਬੱਸ ਨੇ ਕੁਚਲਿਆ, ਮੌਕੇ ਤੇ ਮੌਤ

ਤਿੰਨ ਸਾਲ ਦੇ ਮਾਸੂਮ ਨੂੰ ਸਕੂਲ ਬੱਸ ਨੇ ਕੁਚਲਿਆ, ਮੌਕੇ ਤੇ ਮੌਤ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਤੋਂ ਇਕ ਦੁਖਭਰੀ ਖਬਰ ਸਾਹਮਣੇ ਆਈ ਹੈ, ਜਿਥੇ ਇਕ ਤਿੰਨ ਸਾਲ ਦੇ ਮਾਸੂਮ ਨੂੰ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਨੇ ਕੁਚਲ ਦਿੱਤਾ, ਜਿਸ ਤੋਂ ਬਾਅਦ ਮੌਕੇ ਤੇ ਹੀ ਬੱਚੇ ਦੀ ਮੌਤ ਹੋ ਗਈ। ਬਸ ਦੇ ਅਗਲੇ ਅਤੇ ਪਿਛਲੇ ਟਾਇਰ ਉੱਪਰ ਚੜਨ ਦੇ ਕਾਰਨ ਬੱਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬੱਚਾ ਆਪਣੀ ਮਾਂ ਦੇ ਨਾਲ ਵੱਡੀ ਭੈਣ ਨੂੰ ਸਕੂਲ ਬੱਸ ਵਿੱਚ ਬਿਠਾਉਣ ਲਈ ਘਰ ਤੋਂ ਬਾਹਰ ਨਿਕਲਿਆ ਸੀ।

Advertisements

ਦੱਸ ਦਈਏ ਕਿ ਇਸ ਹਾਦਸੇ ਮਗਰੋਂ ਡਰਾਈਵਰ ਬੱਸ ਨੂੰ ਲੈ ਕੇ ਭੱਜਣ ਲੱਗਾ ਅਤੇ ਲੋਕਾਂ ਨੇ ਪਿੱਛਾ ਕਰ ਉਸ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੂਤਰਾਂ ਅਨੁਸਾਰ ਜਾਣਕਾਰੀ ਇਹ ਵੀ ਹੈ ਕਿ ਡਰਾਈਵਰ ਦੇ ਕੋਲ ਲਾਈਸੈਂਸ ਨਹੀਂ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਹਾਦਸਾ ਕੁਹਾੜਾ ਦੇ ਪਿੰਡ ਚਾਲੂ ਭੈਣੀ ਵਿੱਚ ਹੋਇਆ।  

ਤਕਰੀਬਨ ਸਵੇਰੇ 7 ਵਜੇ ਮਾਂ ਆਪਣੀ ਬੱਚੀ ਨੂੰ ਸਕੂਲ ਬੱਸ ਵਿੱਚ ਬੈਠਣ ਦੇ ਲਈ ਘਰ ਤੋਂ ਬਾਹਰ ਗਈ ਸੀ ਉਨਾਂ ਦੇ ਨਾਲ ਉਹਨਾਂ ਦਾ ਬੇਟਾ ਸਮਰਦੀਪ ਬੱਚੀ ਨੂੰ ਸਕੂਲ ਬੱਸ ਵਿੱਚ ਮਾਂ ਚੜਾਉਣ ਲੱਗੀ ਜਦਕਿ ਸਿਮਰਦੀਪ ਬਸ ਦੇ ਅਗਲੇ ਪਾਸੇ ਚਲਾ ਗਿਆ ਬੱਚੀ ਦੇ ਬੱਸ ਵਿੱਚ ਬੈਠਦੇ ਹੀ ਡਰਾਈਵਰ ਨੇ ਬਸ ਅੱਗੇ ਤੋਰ ਦਿੱਤੀ ਡਰਾਈਵਰ ਨੂੰ ਬੱਸ ਤੇ ਅੱਗੇ ਖੜਾ ਬੱਚਾ ਦਿਖਾਈ ਨਹੀਂ ਦਿੱਤਾ ਅਤੇ ਬਸ ਉਸਦੇ ਉੱਪਰੋਂ ਲੰਘ ਗਈ। 

ਬੱਚੇ ਦੇ ਚਾਚਾ ਰਸ਼ਪਿੰਦਰ ਸਿੰਘ ਨੇ ਕਿਹਾ ਸਕੂਲ ਬੱਸ ਵਿੱਚ ਬੱਚਿਆਂ ਨੂੰ ਚੜਾਣ ਅਤੇ ਉਤਾਰਾ ਦੇ ਲਈ ਕੋਈ ਕੰਡਕਟਰ ਮੌਜੂਦ ਨਹੀਂ ਸੀ ਅਤੇ ਬਸ ਡਰਾਈਵਰ ਇੱਕ ਨੌਜਵਾਨ ਜਿਸ ਦੀ ਉਮਰ ਤਕਰੀਬਨ 19 ਸਾਲ ਦੀ ਸੀ ਇਸ ਪੂਰੇ ਹਾਦਸੇ ਤੋਂ ਬਾਅਦ ਜਦੋਂ ਡਰਾਈਵਰ ਤੋਂ ਲਾਈਸੈਂਸ ਦਿਖਾਉਣ ਨੂੰ ਕਿਹਾ ਗਿਆ ਤਾਂ ਉਸਨੇ ਦੱਸਿਆ ਕਿ ਲਾਈਸੈਂਸ ਉਸਦੇ ਕੋਲ ਨਹੀਂ ਹੈ। 

ਇਸ ਸਬੰਧੀ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਸਕੂਲ ਵਾਸਤੇ ਚੜਨ ਦੌਰਾਨ ਇਹ ਬੱਚਾ ਬੱਸ ਦੇ ਥੱਲੇ ਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here