Wednesday, November 4, 2026
Home Punjab ਫਿਰੋਜ਼ਪੁਰ ਦੇ ਫ਼ੌਜੀ ਜਵਾਨ ਹਰਮੇਸ਼ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ

ਫਿਰੋਜ਼ਪੁਰ ਦੇ ਫ਼ੌਜੀ ਜਵਾਨ ਹਰਮੇਸ਼ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫਿਰੋਜ਼ਪੁਰ ਦਿਹਾਤੀ ਅਧੀਨ ਸਰਹੱਦੀ ਬਲਾਕ ਮਮਦੋਟ ਦੇ ਪਿੰਡ ਰਾਉਕੇ ਹਿਠਾੜ ਦੇ ਫ਼ੌਜੀ ਜਵਾਨ ਹਰਮੇਸ਼ ਸਿੰਘ (32) ਦੀ ਡਿਊਟੀ ਦੌਰਾਨ ਬੰਗਾਲ ਦੇ ਪਾਨਾਗੜ ਵਿਖੇ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ । ਫੌਜੀ ਜਵਾਨ ਬੀਤੇ ਮਾਰਚ ਮਹੀਨੇ ਆਪਣੇ ਜੱਦੀ ਪਿੰਡ ਰਾਉਕੇ ਹਿਠਾੜ (ਮਮਦੋਟ) ਵਿਖੇ ਆਪਣੇ ਪਰਿਵਾਰ ਨਾਲ ਛੁੱਟੀ ਕੱਟ ਕੇ ਵਾਪਸ ਡਿਊਟੀ ਕਰ ਰਿਹਾ ਸੀ। ਮ੍ਰਿਤਕ ਫੌਜੀ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਮਿਤੀ 17 ਜੁਲਾਈ 11 ਵਜੇ ਦੇ ਕਰੀਬ ਫੌਜੀ ਹਰਮੇਸ਼ ਸਿੰਘ ਡਿਊਟੀ ਦੌਰਾਨ ਕਰੰਟ ਦਾ ਝਟਕਾ ਲੱਗਿਆ ਜਿਸ ਨੂੰ ਜ਼ਖ਼ਮੀ ਹਲਾਤ ਵਿੱਚ ਸਾਥੀ ਫੌਜੀਆਂ ਨੇ ਪਾਨਾਗੜ ਦੇ ਆਰਮੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਾਇਆ ਗਿਆ ਸੀ, ਜਿੱਥੇ 19 ਜੁਲਾਈ ਰਾਤ 8 ਵਜੇ ਦੇ ਫੌਜੀ ਹਰਮੇਸ਼ ਸਿੰਘ ਦੀ ਮੌਤ ਹੋ ਗਈ । ਮ੍ਰਿਤਕ ਫੌਜੀ ਹਰਮੇਸ਼ ਸਿੰਘ ਪੁੱਤਰ ਮਹਿੰਦਰ ਸਿੰਘ 12 ਸਾਲ ਪਹਿਲਾਂ 2 ਸਿਖਲਾਈ ਯੂਨਿਟ ਵਿੱਚ ਭਰਤੀ ਹੋਇਆ ਸੀ।

Advertisements

ਮ੍ਰਿਤਕ ਫੌਜੀ ਹਰਮੇਸ਼ ਆਪਣੇ ਪਿੱਛੇ ਪਤਨੀ ਸੀਮਾ ਰਾਣੀ,ਇੱਕ ਲੜਕਾ ਸਿਮਰਨਪ੍ਰੀਤ ਸਿੰਘ (4) ਲੜਕੀ ਸ਼ਹਿਨਸ਼ਾਹ (3) ਅਤੇ ਬਾਜੁਰਗ ਮਾਤਾ ਪਿਤਾ ਨੂੰ ਰੋਂਦਿਆਂ ਕਰਲਾਉਦਿਆ ਛੱਡ ਗਿਆ । ਫੌਜੀ ਦੀ ਅਚਾਨਕ ਹੋਈ ਮੌਤ ’ਤੇ ਪਿੰਡ ਵਿੱਚ ਸੋਗ ਹੈ।  ਉਸਦੀ ਮ੍ਰਿਤਕ  ਦੇਹ 21 ਜੁਲਾਈ ਨੂੰ  ਪਿੰਡ ਰਾਉਕੇ ਹਿਠਾੜ (ਮਮਦੋਟ) ਜ਼ਿਲ੍ਹਾ ਫਿਰੋਜ਼ਪੁਰ ਸਵੇਰੇ ਨੂੰ ਪਹੁੰਚ ਜਾਵੇਗੀ, ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਜਾਵੇ ਅੰਤਿਮ ਸੰਸਕਾਰ।

LEAVE A REPLY

Please enter your comment!
Please enter your name here