Thursday, October 22, 2026
Home International ਦੋ ਜਹਾਜ਼ਾਂ ਦੀ ਟੱਕਰ ‘ਚ ਇੱਕ ਤਬਾਹ, ਮਹਿਲਾ ਪਾਇਲਟ ਦੀ ਮੌਤ

ਦੋ ਜਹਾਜ਼ਾਂ ਦੀ ਟੱਕਰ ‘ਚ ਇੱਕ ਤਬਾਹ, ਮਹਿਲਾ ਪਾਇਲਟ ਦੀ ਮੌਤ

ਦਿੱਲੀ (ਦ ਸਟੈਲਰ ਨਿਊਜ਼)। ਵੈਨਕੂਵਰ ਦੇ 150 ਕਿਲੋਮੀਟਰ ਪੂਰਬ ਵਾਲੇ ਪਾਸੇ ਚਿਲੀਵੈਕ ਕੋਲ ਦੋ ਛੋਟੇ ਜਹਾਜ਼ਾਂ ਦੀ ਟੱਕਰ ਹੋ ਗਈ, ਜਿਸ ਕਾਰਨ ਇੱਕ ਜਹਾਜ਼ ਡਿੱਗ ਕੇ ਪੂਰੀ ਤਰ੍ਹਾਂ ਤਬਾਹ ਹੋ ਗਿਆ। ਛੱਪੜ ਦੇ ਪਾਣੀ ‘ਚੋਂ ਪੁਲਿਸ ਨੂੰ ਇੱਕ ਔਰਤ ਦੀ ਲਾਸ਼ ਮਿਲੀ ਹੈ, ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਉਹ ਉਸ ਦੀ ਇਕਲੌਤੀ ਸਵਾਰ ਅਤੇ ਪਾਇਲਟ ਹੋ ਸਕਦੀ ਹੈ। ਪਾਣੀ ’ਚੋਂ ਜਹਾਜ਼ ਦੇ ਹੋਰ ਹਿੱਸੇ ਵੀ ਲੱਭੇ ਜਾ ਰਹੇ ਹਨ, ਜਿਸ ਤੋਂ ਪੂਰਾ ਪਤਾ ਲੱਗੇਗਾ ਕਿ ਉਸ ਵਿੱਚ ਕੋਈ ਹੋਰ ਵੀ ਸਵਾਰ ਸੀ ਜਾਂ ਨਹੀਂ। ਟਰਾਂਸਪੋਰਟ ਸੇਫਟੀ ਬੋਰਡ ਅਤੇ ਟਰਾਂਸਪੋਰਟ ਕੈਨੇਡਾ ਵੱਲੋਂ ਹਾਦਸੇ ਦੀ ਕੀਤੀ ਜਾ ਰਹੀ ਜਾਂਚ ਵਿੱਚ ਚਿਲੀਵੈਕ ਪੁਲੀਸ ਵੱਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।

Advertisements

ਟੱਕਰ ਵਾਲੇ ਦੂਜੇ ਜਹਾਜ਼ ਦੇ ਪਾਇਲਟ ਨੇ ਹਾਦਸਾਗ੍ਰਸਤ ਹੋਏ ਆਪਣੇ ਜਹਾਜ਼ ਨੂੰ ਤਕਨੀਕੀ ਸਮਝ ਨਾਲ ਡਿੱਗਣ ਤੋਂ ਬਚਾਅ ਕੇ ਹਵਾਈ ਅੱਡੇ ਦੀ ਪੱਟੀ (ਰਨਵੇਅ) ਉੱਤੇ ਸੁਰੱਖਿਅਤ ਉਤਾਰ ਲਿਆ ਅਤੇ ਆਪਣੀ ਜਾਨ ਬਚਾ ਲਈ। ਉਂਜ ਜ਼ਖ਼ਮੀ ਹੋਣ ਕਰਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੇਫਟੀ ਬੋਰਡ ਦੇ ਬੁਲਾਰੇ ਅਨੁਸਾਰ ਹਾਦਸੇ ਦਾ ਅਸਲ ਕਾਰਨ ਲੱਭਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਅੰਡਰਵਾਟਰ ਰਿਕਵਰੀ ਟੀਮ ਡੂੰਘੇ ਛੱਪੜ ਵਿੱਚ ਡਿੱਗੇ ਜਹਾਜ਼ ਦੇ ਹੋਰ ਮਲਬੇ ਦੀ ਭਾਲ ਵਿੱਚ ਲੱਗੀ ਹੋਈ ਹੈ।

LEAVE A REPLY

Please enter your comment!
Please enter your name here