Wednesday, October 7, 2026
Home Crime ਸੰਗਰੂਰ ਵਿਖੇ ਹੋਈ ਡਕੈਤੀ ਟਰੇਸ, 3 ਗ੍ਰਿਫਤਾਰ, ਮੋਟਰਸਾਇਕਲ, ਖਿਡੌਣਾ ਪਿਸਤੌਲ, 4 ਫੋਨ...

ਸੰਗਰੂਰ ਵਿਖੇ ਹੋਈ ਡਕੈਤੀ ਟਰੇਸ, 3 ਗ੍ਰਿਫਤਾਰ, ਮੋਟਰਸਾਇਕਲ, ਖਿਡੌਣਾ ਪਿਸਤੌਲ, 4 ਫੋਨ ਅਤੇ ਚੋਰੀ ਕੀਤੇ ਹੋਏ ਗਹਿਣੇ ਬ੍ਰਾਮਦ

ਸੰਗਰੂਰ (ਦ ਸਟੈਲਰ ਨਿਊਜ਼)। ਡਾ. ਰਵਜੋਤ ਗਰੇਵਾਲ ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ-1 ਸੰਗਰੂਰ ਦੇ ਏਰੀਆ ਅੰਦਰ ਹੋਈ ਡਕੈਤੀ ਨੂੰ 48 ਘੰਟਿਆਂ ਦੇ ਅੰਦਰ ਟਰੇਸ ਕਰਕੇ 03 ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

Advertisements

ਜਿਨ੍ਹਾਂ ਪਾਸੋਂ ਵਾਰਦਾਤ ਸਮਂੇ ਵਰਤਿਆ ਮੋਟਰਸਾਇਕਲ, 01 ਖਿਡੌਣਾ ਪਿਸਤੌਲ, 04 ਮੋਬਾਇਲ ਫੋਨ, ਚਾਂਦੀ ਦੀਆ ਝਾਂਜਰਾ, 01 ਸੋਨੇ ਦੀ ਚੈਨ, 02 ਕੜੇ ਸੋਨਾ, 01 ਮੁੰਦਰੀ ਸੋਨਾ, 03 ਜੋੜੇ ਟੋਪਸ ਅਤੇ 02 ਬਨਾਵਟੀ ਹਾਰ ਬ੍ਰਾਮਦ ਕਰਵਾਏ ਗਏ। ਡਾ. ਰਵਜੋਤ ਗਰੇਵਾਲ ੀਫਸ਼, ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 08.08.2026 ਨੂੰ ਥਾਣਾ ਸਿਟੀ1 ਸੰਗਰੂਰ ਦੀ ਪੁਲਿਸ ਨੂੰ ਇਤਲਾਹ ਮਿਲੀ ਕਿ ਸਿਮਰਨਜੀਤ ਕੌਰ ਪਤਨੀ ਲੇਟ ਦਰਸਨ ਸਿੰਘ ਵਾਸੀ ਗਲੀ ਨੰਬਰ 2, ਸੁੰਦਰ ਬਸਤੀ ਸੰਗਰੂਰ ਨੇ ਆਪਣੀ ਦੇਖਭਾਲ ਲਈ ਗੁਰਬਾਜ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਸਾਨਾ ਪੱਤੀ ਛਾਹੜ ਨੂੰ ਆਪਣੇ ਪਰਿਵਾਰ ਸਮੇਤ ਆਪਣੇ ਘਰ ਵਿੱਚ ਰੱਖਿਆ ਹੋਇਆ ਸੀ। ਮਿਤੀ 07.08.2026 ਨੂੰ ਸਿਮਰਨਜੀਤ ਕੌਰ ਅਤੇ ਗੁਰਬਾਜ ਸਿੰਘ ਸਮੇਤ ਪਰਿਵਾਰ ਘਰ ਵਿੱਚ ਹਾਜਰ ਸਨ ਤਾਂ ਰਾਤ ਨੂੰ ਵਕਤ ਕਰੀਬ 09:30 ਵਜੇ ਮੇਨ ਗੇਟ ਖੜਕਿਆਂ ਤਾ ਗੁਰਬਾਜ ਸਿੰਘ ਨੇ ਗੇਟ ਖੋਲ੍ਹਿਆ ਤਾਂ 02 ਨਾ ਮਲੂਮ ਵਿਅਕਤੀਆਂ ਨੇ ਘਰ ਅੰਦਰ ਦਾਖਲ ਹੋ ਕੇ ਪਿਸਤੌਲ ਵਰਗੀ ਚੀਜ ਦਿਖਾ ਕੇ ਡਰਾਵੇ ਨਾਲ ਘਰੋਂ ਕਰੀਬ 4 ਤੋਲੇ ਸੋਨਾ, ਕਰੀਬ 10 ਤੋਲੇ ਚਾਂਦੀ ਦੇ ਗਹਿਣੇ ਅਤੇ ਨਗਦੀ ਕਰੀਬ 2600/- ਰੁਪਏ ਲੈ ਗਏ ਅਤੇ ਜਾਂਦੇ ਸਮੇਂ ਘਰ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਾ ਤੋੜ ਕੇ ਆਪਣੇ ਨਾਲ ਲੈ ਕੇ ਭੱਜ ਗਏ। ਜਿਸ ਸਬੰਧੀ ਮੁਕੱਦਮਾ ਨੰਬਰ 115 ਮਿਤੀ 08.08.2026 ਅ/ਧ 331(4),309(4), 351(2),3(5),127(2) ਭਂਸ਼ ਅਤੇ 25/54/59 ਅਸਲਾ ਐਕਟ ਥਾਣਾ ਸਿਟੀ-1 ਸੰਗਰੂਰ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ।

ਮੁਕੱਦਮਾ ਨੂੰ ਟਰੇਸ ਕਰਨ ਲਈ ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਯੋਗ ਅਗਵਾਈ ਹੇਠ ਸ੍ਰੀ ਸੁਖਦੇਵ ਸਿੰਘ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਅਤੇ ਸ੍ਰੀ ਦਲਬੀਰ ਸਿੰਘ ਸਿੱਧੂ, ਉਪ ਕਪਤਾਨ ਪੁਲਿਸ, ਸਬ ਡਵੀਜਨ ਸੰਗਰੂਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਦੀਪ ਸਿੰਘ, ਮੁੱਖ ਅਫਸਰ ਥਾਣਾ ਸਿਟੀ-1 ਸੰਗਰੂਰ ਅਤੇ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਸੰਗਰੂਰ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਤਕਨੀਕੀ ਅਤੇ ਮਨੁੱਖੀ ਸੂਚਨਾਵਾਂ ਦੇ ਆਧਾਰ ਪਰ ਦੋਸੀਆ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਗਈ ਹੈ। ਤਫਤੀਸ਼ ਦੌਰਾਨ ਮੁਕੱਦਮਾ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁੱਖ ਦੋਸੀ ਗੁਰਬਾਜ ਸਿੰਘ ਉਕਤ ਨੇ ਹੀ ਸਿਮਰਨਜੀਤ ਕੌਰ ਨਾਲ ਵਿਸ਼ਵਾਸ ਘਾਤ ਕਰਦੇ ਹੋਏ ਆਪਣੇ ਹੋਰ ਦੋ ਸਾਥੀਆ ਦਿਲਾਵਰ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਸੁਖਜੀਤ ਸਿੰਘ ੍ ਗੱਗੀ ਪੁੱਤਰ ਬਲਜੀਤ ਸਿੰਘ ਵਾਸੀਆਨ ਮੰਡੀ ਖੁਰਦ ਥਾਣਾ ਬਾਲਿਆਂਵਾਲੀ ਜਿਲ਼੍ਹਾ ਬਠਿੰਡਾ ਨਾਲ ਸਾਜਬਾਜ ਹੋ ਕੇ ਪੂਰੀ ਸਾਜਿਸ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਮਿਤੀ 10.08.2026 ਨੂੰ ਮੁਕੱਦਮਾ ਵਿੱਚ ਦੋਸ਼ੀਆਨ 1. ਗੁਰਬਾਜ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਸਾਨਾ ਪੱਤੀ ਛਾਹੜ, 2. ਦਿਲਾਵਰ ਸਿੰਘ ਪੁੱਤਰ ਸੁਖਦੇਵ ਸਿੰਘ, 3. ਸੁਖਜੀਤ ਸਿੰਘ ੍ ਗੱਗੀ ਪੁੱਤਰ ਬਲਜੀਤ ਸਿੰਘ ਵਾਸੀਆਨ ਮੰਡੀ ਖੁਰਦ ਥਾਣਾ ਬਾਲਿਆਂਵਾਲੀ ਜਿਲ਼੍ਹਾ ਬਠਿੰਡਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ਵਿੱਚੋ ਵਾਰਦਾਤ ਸਮਂੇ ਵਰਤਿਆ ਮੋਟਰਸਾਇਕਲ, 01 ਖਿਡੌਣਾ ਪਿਸਤੌਲ, 04 ਮੋਬਾਇਲ ਫੋਨ, ਚਾਂਦੀ ਦੀਆ ਝਾਂਜਰਾ, 01 ਸੋਨੇ ਦੀ ਚੈਨ, 02 ਕੜੇ ਸੋਨਾ, 01 ਮੁੰਦਰੀ ਸੋਨਾ, 03 ਜੋੜੇ ਟੋਪਸ ਅਤੇ 02 ਬਨਾਵਟੀ ਹਾਰ ਬ੍ਰਾਮਦ ਕੀਤੇ ਗਏ। ਦੋਸੀਆਂਨ ਦਾ ਰਿਮਾਂਡ ਹਾਸਲ ਕਰਕੇ ਡੰੂਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here