Sunday, October 4, 2026
Home Punjab ਰੇਹੜੀ ਦਾ ਸੰਤੁਲਣ ਵਿਗੜਨ ਕਾਰਨ 12 ਸਾਲਾਂ ਬੱਚਾ ਨਹਿਰ ‘ਚ ਡਿੱਗਿਆ, ਭਾਲ...

ਰੇਹੜੀ ਦਾ ਸੰਤੁਲਣ ਵਿਗੜਨ ਕਾਰਨ 12 ਸਾਲਾਂ ਬੱਚਾ ਨਹਿਰ ‘ਚ ਡਿੱਗਿਆ, ਭਾਲ ਜਾਰੀ

ਨਾਭਾ (ਦ ਸਟੈਲਰ ਨਿਊਜ਼)। ਨਾਭਾ ਦੇ ਪਿੰਡ ਭੋੜੇ ਵਿਖੇ ਇੱਕ 12 ਸਾਲ ਦਾ ਬੱਚਾ ਨਹਿਰ ਵਿੱਚ ਡਿੱਗ ਗਿਆ। ਬੱਚੇ ਦੀ ਪਹਿਚਾਣ ਹਰਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਆਪਣੇ ਦਾਦਾ ਦਾਦੀ ਦੇ ਨਾਲ ਰੇਹੜੀ ’ਤੇ ਜਾ ਰਿਹਾ ਸੀ। ਪਰ ਰਸਤੇ ’ਚ ਰੇਹੜੀ ਦਾ ਸੰਤੁਲਣ ਵਿਗੜਨ ਕਾਰਨ ਉਹ ਨਹਿਰ ਵਿੱਚ ਡਿੱਗ ਗਿਆ। ਜਿਸਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਬੱਚੇ ਦੇ ਦਾਦਾ ਦਾਦੀ ਵੱਲੋਂ ਹਰ ਰੋਜ਼ ਦੇ ਵਾਂਗ ਹੀ ਸੜਕ ਦੇ ਕਿਨਾਰੇ ਖੜੇ ਕੱਖਾਂ ਨੂੰ ਵੱਢਣ ਲਈ ਰੇਹੜੀ ’ਤੇ ਜਾ ਰਹੇ ਸੀ। ਹਰਿੰਦਰ ਰੇਹੜੀ ਦੇ ਪਿੱਛੇ ਪਾਸੇ ਬੈਠਿਆ ਹੋਇਆ ਸੀ।

Advertisements

ਜਿਵੇਂ ਹੀ ਉਹ ਨਹਿਰ ਦੇ ਕੰਡੀ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਕਾਰ ਦੇ ਕਾਰਨ ਰੇਹੜੀ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਬੱਚਾ ਨਹਿਰ ਵਿੱਚ ਡਿੱਗ ਗਿਆ।  ਦੱਸ ਦਈਏ ਕਿ ਬੱਚੇ ਨੂੰ ਬਚਾਉਣ ਦੇ ਲਈ ਮੌਕੇ ’ਤੇ ਮੌਜੂਦ ਲੋਕਾਂ ਨੇ ਅਤੇ ਸਕੂਲ ਬੱਸ ਵਿੱਚ ਸਵਾਰ ਬੱਚਿਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਬੱਚੇ ਨੂੰ ਬਾਹਰ ਕੱਢਣ ’ਚ ਅਸਫਲ ਰਹੇ। ਨਹਿਰ ’ਚ ਪਾਣੀ ਦਾ ਵਹਾਅ ਜਿਆਦਾ ਹੋਣ ਕਾਰਨ ਬੱਚਾ ਅੱਗੇ ਨੂੰ ਰੁੜ ਗਿਆ।  ਫਿਲਹਾਲ ਹਾਲੇ ਤੱਕ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here