Sunday, October 4, 2026
Home Hoshiarpur ਨਗਰ ਨਿਗਮ ਵਿਖੇ ਮਨਾਇਆ ਗਿਆ ਸੁੰਤਤਰਤਾ ਦਿਵਸ

ਨਗਰ ਨਿਗਮ ਵਿਖੇ ਮਨਾਇਆ ਗਿਆ ਸੁੰਤਤਰਤਾ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਹੁਸ਼ਿਆਰਪੁਰ ਵਿਖੇ 80ਵਾਂ ਸੁਤੰਤਰਤਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਅਤਿ ਮਹੱਤਵਪੂਰਨ ਸਮਾਰੋਹ ਵਿਚ ਨਗਰ ਨਿਗਮ ਦੇ ਵੱਖ ਵੱਖ ਅਧਿਕਾਰੀਆਂ/ਕਰਮਚਾਰੀਆਂ ਅਤੇ ਯੂਨੀਅਨਾਂ ਦੇ ਪ੍ਰਧਾਨਾ/ਅਹੁਦੇਦਾਰਾਂ ਅਤੇ ਵੱਖ ਵੱਖ ਮਿਊਂਸਪਲ ਕੌਂਸਲਰਾਂ ਵਲੋਂ ਭਾਗ ਲਿਆ ਗਿਆ। ਨਗਰ ਨਿਗਮ ਵਿਖੇ ਮੇਅਰ ਪਰਵੀਨ ਲਤਾ ਸੈਣੀ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਵਿੱਦਿਆ ਮੰਦਿਰ ਸਕੂਲ ਹੁਸ਼ਿਆਰਪੁਰ ਦੇ ਬੱਚਿਆ ਵਲੋਂ ਰਾਸ਼ਟਰੀ ਗੀਤ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਤੇ ਮੇਅਰ ਨਾਲ ਯੋਤੀ ਬਾਲਾ ਮੱਟੂ, ਪੀ.ਸੀ.ਐਸ, ਕਮਿਸ਼ਨਰ, ਨਗਰ ਨਿਗਮ ਹੁਸ਼ਿਆਰਪੁਰ, ਸਤੀਸ਼ ਸੈਣੀ ਸੰਯੁਕਤ ਕਮਿਸ਼ਨਰ, ਕੁਲਦੀਪ ਸਿੰਘ, ਸਹਾਇਕ ਕਮਿਸ਼ਨਰ, ਹਰਪ੍ਰੀਤ ਸਿੰਘ, ਨਿਗਮ ਇੰਜੀਨੀਅਰ, ਅਤੇ ਵਾਰਡ ਨੰ: 34 ਦੇ ਮਿਊਂਸਪਲ ਕੌਂਸਲਰ ਰਜੇਸ਼ਵਰ ਦਿਆਲ ਬੱਬੀ, ਵਾਰਡ ਨੰ: 36 ਦੇ ਮਿਊਂਸਪਲ ਕੌਂਸਲਰ ਮੀਨਾ ਕੁਮਾਰੀ, ਵਾਰਡ ਨੰ: 20 ਦੇ ਮਿਊਂਸਪਲ ਕੌਂਸਲਰ ਜਸਵੰਤ ਰਾਏ, ਵਾਰਡ ਨੰ: 48 ਦੇ ਮਿਊਂਸਪਲ ਕੌਂਸਲਰ ਤੀਰਥ ਰਾਮ, ਵਾਰਡ ਨੰ: 13 ਦੇ ਮਿਊਂਸਪਲ ਕੌਂਸਲਰ ਜਤਿੰਦਰ ਕੌਰ, ਵਾਰਡ ਨੰ: 45 ਦੇ ਮਿਊਂਸਪਲ ਕੌਂਸਲਰ ਤਨੀਸ਼ਾ ਸ਼ਰਮਾ, ਵਾਰਡ ਨੰ: 10 ਦੇ ਮਿਊਂਸਪਲ ਕੌਂਸਲਰ ਜਸਪਾਲ ਚੇਚੀ, ਵਾਰਡ ਨੰ: 38 ਦੇ ਮਿਊਂਸਪਲ ਕੌਂਸਲਰ ਦਰਿਪਣ ਸੈਣੀ, ਵਾਰਡ ਨੰ: 03 ਦੇ ਮਿਊਂਸਪਲ ਕੌਂਸਲਰ ਰਜਨੀ ਕੌਰ, ਵਾਰਡ ਨੰ: 31 ਦੇ ਮਿਊਂਸਪਲ ਕੌਂਸਲਰ ਨਵਜੋਤ ਕਟੋਚ , ਵਾਰਡ ਨੰ: 50 ਦੇ ਮਿਊਂਸਪਲ ਕੌਂਸਲਰ ਸੁਖਵਿੰਦਰ ਕੌਰ ਅਤੇ ਵਾਰਡ ਨੰ: 46 ਤੋਂ ਅਜੈ ਕੁਮਾਰ ਵਰਮਾ , ਵਾਰਡ ਨੰ 42 ਦੇ ਮਿਉਂਸਪਲ ਕੌਂਸਲਰ ਜਸਵਿੰਦਰ ਕੌਰ , ਵਾਰਡ ਨੰ 37 ਦੇ ਮਿਉਂਸਪਲ ਕੌਂਸਲਰ ਪਰਮਜੀਤ ਕੌਰ, ਵਾਰਡ ਨੰ 21 ਦੇ ਮਿਉਂਸਪਲ ਕੌਂਸਲਰ ਰਾਜ ਰਾਣੀ, ਵਾਰਡ ਨੰ 7 ਦੇ ਮਿਉਂਸਪਲ ਕੌਂਸਲਰ ਨਰਿੰਦਰ ਕੌਰ ਇਸ ਸਮਾਗਮ ਵਿਚ ਉੱਚੇਚੇ ਤੌਰ ਤੇ ਹਾਜਰ ਰਹੇ।

Advertisements

ਇਸ ਸਮਾਗਮ ਦੌਰਾਨ ਮੇਅਰ ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਦੇ ਨਾਮ ਸੰਦੇਸ਼ ਦਿੰਦੇ ਹੋਏ ਸ਼ਹਿਰ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਮੁਬਾਰਕਾਂ ਦਿੱਤੀਆ ਗਈਆ ਅਤੇ ਉਹਨਾਂ ਅਨੇਕਾ ਸ਼ਹੀਦਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਨਮਨ ਕੀਤਾ ਗਿਆ ਜਿਹਨਾਂ ਵਲੋਂ ਦੇਸ਼ ਦੀਆਂ ਆਪਣੀਆ ਜਾਨਾਂ ਵਾਰ ਕੇ ਦੇਸ਼ ਨੂੰ ਅਜਾਦੀ ਦਿਵਾਈ  ਗਈ। ਉਹਨਾਂ ਸੰਵਿਧਾਨ ਕਮੇਟੀ ਜਿਸ ਦੇ ਨਿਰਮਾਤਾ ਬਾਵਾ ਸਾਹਿਬ ਡਾ: ਬੀ.ਆਰ ਅੰਬੇਦਕਰ ਜੀ ਹਨ ਜਿਹਨਾਂ ਵਲੋਂ ਦਿਨ ਰਾਤ ਅੱਣਥੱਕ ਮਿਹਨਤ ਕਰਕੇ ਅਜਾਦ ਭਾਰਤ ਨੂੰ ਇੱਕ ਲਿਖਤੀ ਸੰਵਿਧਾਨ ਦਿੱਤਾ ਗਿਆ, ਉਹਨਾਂ ਨੂੰ ਵੀ ਸਮੂਹ ਹਾਜਰੀਨ ਵਲੋਂ ਸਿਰ ਝੁਕਾ ਕੇ ਪ੍ਰਣਾਮ ਕੀਤਾ ਗਿਆ। ਮੇਅਰ ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਅਤੇ ਸਵੱਛ ਰੱਖਣ ਲਈ ਉਹ ਨਗਰ ਨਿਗਮ ਦਾ ਸਾਥ ਦੇਣ। ਆਪਣੇ ਘਰ ਤੋਂ ਹੀ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਸਫਾਈ ਸੇਵਕਾਂ ਨੂੰ ਦੇਣ।

ਉਹਨਾਂ ਵੱਲੋ ਦੱਸਿਆ ਗਿਆ ਕਿ ਹੋਟਲ ਪ੍ਰਜੀਡੈਂਸੀ ਦੇ ਸਾਹਮਣੇ ਪੈਂਦੀਆਂ ਸੜ੍ਹਕਾਂ ਨੂੰ ਅਤਿ ਸੁੰਦਰ ਬਣਾਉਣ ਲਈ 45 ਲੱਖ ਰੁਪਏ ਖਰਚੇ ਗਏ ਹਨ ਅਤੇ ਇਸ ਉੱਪਰ ਅਤਿ ਆਧੁਨਿਕ ਸਟਰੀਟ ਲਾਈਟਾਂ ਲਗਾਈਆਂ ਗਈਆ ਹਨ। ਇੱਕ ਜਗ੍ਹਾਂ ਤੇ ਸ਼ਹਿਰ ਵਾਸੀਆਂ ਨੂੰ ਖਾਣ ਪੀਣ ਦੀ ਸਹੂਲਤ ਦੇਣ 70 ਲੱਖ ਰੁਪਏ ਦੀ ਲਾਗਤ ਨਾਲ ਪੁਰਾਣੀ ਕਚਹਿਰੀ ਕੋਲ ਫੂਡ ਸਟਰੀਟ ਦਾ ਨਿਰਮਾਣ ਕੀਤਾ ਗਿਆ। 100 ਪ੍ਰਤੀਸ਼ਤ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਦੇਣ ਲਈ ਨਗਰ ਨਿਗਮ ਹੁਸ਼ਿਆਰਪੁਰ ਵਲੋਂ 3 ਕਰੋੜ ਰੁਪਏ ਸੀਵਰ ਲਾਈਨ ਪਾਉਣ ਤੇ ਖਰਚੇ ਗਏ ਹਨ। ਨਗਰ ਨਿਗਮ ਹੁਸ਼ਿਆਰਪੁਰ ਵਲੋਂ ਲਗਭਗ 35 ਕਰੋੜ ਰੁਪਏ ਦੇ ਸ਼ਹਿਰ ਅੰਦਰ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ।ਸ਼ਹਿਰ ਵਾਸੀਆਂ ਨੂੰ ਸਟਰੀਟ ਲਾਈਟ ਦੀ ਸੁਵਿਧਾ ਦੇਣ ਲਈ ਲਗਭਗ 3793 ਲਾਈਟਾਂ ਲਗਾਈਆਂ ਗਈਆਂ ਹਨ।ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਰਵਿੰਘਨ ਸਪਲਾਈ ਦੇਣ ਲਈ ਸ਼ਹਿਰ ਅੰਦਰ ਵੱਖ ਵੱਖ ਇਲਾਕਿਆਂ ਵਿੱਚ 34 ਨਵੇਂ ਟਿਊਬਵੈਲ ਲਗਾਏ ਗਏ ਹਨ।ਅਵਾਰਾ ਕੁੱਤਿਆ ਦੀ ਰੋਕਥਾਮ ਲਈ ਸਾਲ 2025 ਦੌਰਾਨ ਕੁੱਲ 3750 ਕੁੱਤੇ/ਕੁੱਤੀਆਂ ਦੀ ਨਸਬੰਦੀ/ਨਲਬੰਦੀ ਕਰ ਦਿੱਤੀ ਗਈ ਹੈ ਅਤੇ ਹੁਣ ਸਾਲ 2026 ਵਿਚ ਕੁੱਲ 5000 ਕੁੱਤੇ/ਕੁੱਤੀਆਂ ਦੀ ਨਸਬੰਦੀ/ਨਲਬੰਦੀ ਕਰਨਾ ਹੈ। ਜਿਸ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾ ਰਿਹਾ ਹੈ।ਸ਼ਹਿਰ  ਅੰਦਰ ਡੇਂਗੂ ਮਲੇਰੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਾਰੇ ਵਾਰਡਾਂ ਵਿਚ ਫੋਗਿੰਗ ਕਰਵਾਈ ਜਾ ਰਹੀ ਹੈ। ਗਊਸ਼ਾਲਾ ਜੋ ਏਕਤਾ ਨਗਰ ਵਿਖੇ ਸਥਿਤ ਹੈ ਲਗਭਗ 350 ਗਊਧੰਨ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ। ਸਬੰਧਤ ਸੰਸਥਾ ਨੂੰ 5 ਲੱਖ ਰੁਪਏ ਖਰਚੇ ਦੀ ਅਦਾਇਗੀ ਕੀਤੀ ਜਾ ਰਹੀ ਹੈ। ਸ਼ਹਿਰ ਵਾਸੀਆਂ ਦੀ  ਸਹੂਲਤ ਲਈ ਨਗਰ ਨਿਗਮ ਵੱਲੋ 13 ਲੱਖ ਰੁਪਏ ਦਾ ਸ਼ਵ ਵਾਹਨ ਖਰੀਦ ਕੀਤਾ ਗਿਆ ਹੈ। ਅੰਤ ਵਿਚ ਮੇਅਰ ਵਲੋਂ ਸ਼ਹਿਰ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੇ ਸ਼ੁਭ ਦਿਹਾੜੇ ਤੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੱਤੀ ਗਈ।

LEAVE A REPLY

Please enter your comment!
Please enter your name here