
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਨੇ 12 ਆਈਪੀਐੱਸ ਅਤੇ 112 ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਆਦੇਸ਼ ਅਨੁਸਾਰ ਆਈ ਪੀ ਐੱਸ ਅਧਿਕਾਰੀ ਵੀ. ਨੀਰਜਾ ਨੂੰ ਰਾਜੇਸ਼ ਕੁਮਾਰ ਜੈਸਵਾਲ ਦੀ ਜਗ੍ਹਾ ਸਪੈਸ਼ਲ ਡੀ ਜੀ ਪੀ, ਐੱਨ ਆਰ ਆਈ, ਪੰਜਾਬ, ਐੱਸ ਏ ਐੱਸ ਨਗਰ ਤਾਇਨਾਤ ਕੀਤਾ ਗਿਆ ਹੈ। ਉੱਥੇ ਹੀ ਜੈਸਵਾਲ ਨੂੰ ਏ ਡੀ ਜੀ ਪੀ, ਸਾਈਬਰ ਕ੍ਰਾਈਮ, ਪੰਜਾਬ, ਐੱਸ ਏ ਐੱਸ ਨਗਰ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਵੀ. ਨੀਰਜਾ ਦੀ ਥਾਂ ਏ ਡੀ ਜੀ ਪੀ, ਜੇਲ੍ਹ, ਪੰਜਾਬ, ਚੰਡੀਗੜ੍ਹ ਦਾ ਵਾਧੂ ਚਾਰਜ ਵੀ ਸੰਭਾਲਣਗੇ। ਉੱਥੇ ਹੀ ਆਈ ਪੀ ਐੱਸ ਅਧਿਕਾਰੀ ਨਾਨਕ ਸਿੰਘ ਨੂੰ ਡੀ ਆਈ ਜੀ, ਇੰਟਰਨਲ ਵਿਜੀਲੈਂਸ ਸੈੱਲ, ਪੰਜਾਬ, ਚੰਡੀਗੜ੍ਹ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਡੀ ਆਈ ਜੀ, ਰੋਪੜ ਰੇਂਜ, ਰੋਪੜ ਦਾ ਵਾਧੂ ਚਾਰਜ ਵੀ ਸੰਭਾਲਣਗੇ। ਉੱਥੇ ਹੀ ਵਤਸਲਾ ਗੁਪਤਾ ਨੂੰ ਏ ਆਈ ਜੀ ਪਰਸ-II, ਪੰਜਾਬ, ਚੰਡੀਗੜ੍ਹ ਵਿਖੇ ਤਾਇਨਾਤ ਕੀਤਾ ਗਿਆ ਹੈ। ਜਦਕਿ ਪ੍ਰਗਿਆ ਜੈਨ ਨੂੰ ਏ ਆਈ ਜੀ ਏ ਐੱਨ ਟੀ ਐੱਫ (ANTF), ਲੁਧਿਆਣਾ ਰੇਂਜ, ਲੁਧਿਆਣਾ ਦੇ ਅਹੁੱਦੇ ਉੱਤੇ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਏ ਆਈ ਜੀ ਇੰਟਰਨਲ ਸਿਕਿਓਰਿਟੀ, ਪੰਜਾਬ, ਲੁਧਿਆਣਾ ਦਾ ਵਾਧੂ ਚਾਰਜ ਵੀ ਸੰਭਾਲਣਗੇ, ਤਾਂ ਜੋ ਵਤਸਲਾ ਗੁਪਤਾ ਨੂੰ ਉਨ੍ਹਾਂ ਕੋਲ ਮੌਜੂਦ ਵਾਧੂ ਚਾਰਜ ਤੋਂ ਮੁਕਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਅਰਵਿੰਦ ਮੀਣਾ ਨੂੰ ਡੀ ਸੀ ਪੀ ਲਾਅ ਐਂਡ ਆਰਡਰ, ਲੁਧਿਆਣਾ ਤਾਇਨਾਤ ਕੀਤਾ ਗਿਆ ਹੈ। ਜਦਕਿ ਆਕਰਸ਼ੀ ਜੈਨ ਨੂੰ ਡੀ ਸੀ ਪੀ ਹੈੱਡਕੁਆਰਟਰ, ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ।

ਉੱਥੇ ਹੀ ਜਸਰੂਪ ਕੌਰ ਬਾਠ ਨੂੰ ਡੀ ਸੀ ਪੀ ਲਾਅ ਐਂਡ ਆਰਡਰ, ਜਲੰਧਰ ਲਗਾਇਆ ਗਿਆ ਹੈ ਅਤੇ ਆਦਿਤਿਆ ਐੱਸ. ਵਾਰੀਅਰ ਨੂੰ ਡੀ ਸੀ ਪੀ ਸਿਟੀ, ਜਲੰਧਰ ਤਾਇਨਾਤ ਕੀਤਾ ਗਿਆ ਹੈ। ਜਯੰਤ ਪੁਰੀ ਨੂੰ ਜਗਬਿੰਦਰ ਸਿੰਘ, ਪੀ ਪੀ ਐੱਸ (PPS) ਦੀ ਥਾਂ ਏ ਡੀ ਸੀ ਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ। ਉੱਥੇ ਹੀ ਅਸ਼ੋਕ ਮੀਣਾ ਮਨਮੀਤ ਸਿੰਘ, ਪੀ ਪੀ ਐੱਸ (PPS) ਦੀ ਜਗ੍ਹਾ ਐੱਸ ਪੀ ਇਨਵੈਸਟੀਗੇਸ਼ਨ, ਸ੍ਰੀ ਮੁਕਤਸਰ ਸਾਹਿਬ ਦਾ ਕੰਮਕਾਜ ਦੇਖਣਗੇ। ਜਦਕਿ ਧਾਰਾਵਥ ਸਾਈ ਪ੍ਰਕਾਸ਼ ਦੇਵ ਸਿੰਘ, ਪੀ ਪੀ ਐੱਸ (PPS) ਦੀ ਜਗ੍ਹਾ ਏ ਡੀ ਸੀ ਪੀ-III, ਲੁਧਿਆਣਾ ਦਾ ਕੰਮਕਾਜ ਦੇਖਣਗੇ। ਸਬੰਧਤ ਅਧਿਕਾਰੀਆਂ ਨੂੰ ਆਪਣੀ ਨਵੀਂ ਤਾਇਨਾਤੀ ਵਾਲੀ ਜਗ੍ਹਾ ‘ਤੇ ਤੁਰੰਤ ਜੁਆਇਨ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਹੁਕਮਾਂ ਦੇ ਇੱਕ ਹਿੱਸੇ ਵਿੱਚ ਡਿਪਟੀ ਕਮਾਂਡਰਾਂ ਡੀ ਐੱਸ ਪੀ ਤੋਂ ਕਾਰਜਕਾਰੀ ਐੱਸ ਪੀ ਵਜੋਂ ਤਰੱਕੀ ਦੇ ਕੇ ਵਿਆਪਕ ਫੇਰਬਦਲ ਕਾਰਨ ਖਾਲੀ ਹੋਈਆਂ ਅਸਾਮੀਆਂ ਨੂੰ ਭਰਿਆ ਗਿਆ ਹੈ। ਤਰੱਕੀ ਪਾਉਣ ਵਾਲੇ ਅਧਿਕਾਰੀਆਂ ਵਿੱਚ ਗਗਨਦੀਪ ਸਿੰਘ, ਸੰਜੀਵ ਗੋਇਲ, ਹਰਸਿਮਰਤ ਸਿੰਘ, ਰਾਵਿੰਦਰ ਸਿੰਘ, ਨਿਰਵੈਰ ਸਿੰਘ, ਦਲਬੀਰ ਸਿੰਘ, ਮੁਨੀਸ਼ ਕੁਮਾਰ, ਮਹੇਸ਼ ਕੁਮਾਰ ਅਤੇ ਰਾਕੇਸ਼ ਕੁਮਾਰ ਸਮੇਤ ਦੋ ਦਰਜਨ ਤੋਂ ਵੱਧ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਨੂੰ ਬਰਨਾਲਾ ਅਤੇ ਮੋਗਾ ਤੋਂ ਲੈ ਕੇ ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਤੱਕ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐੱਸ ਪੀ ਆਪ੍ਰੇਸ਼ਨਜ਼ ਜਾਂ ਐੱਸ ਪੀ ਇਨਵੈਸਟੀਗੇਸ਼ਨ ਵਜੋਂ ਤਾਇਨਾਤ ਕੀਤਾ ਗਿਆ ਹੈ।











