ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਬੇਲੋੜੀ ਜਾਣਕਾਰੀ ਮੰਗਣ ਵਾਲੇ ਦੀ ਕੀਤੀ ਝਾੜ ਝੰਬ

ਚੰਡੀਗੜ। ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਅੱਜ ਇਕ ਕੇਸ ਦੀ ਸੁਣਵਾਈ ਕਰਦਿਆਂ ਬੇਲੋੜੀਆਂ ਜਾਣਕਾਰੀਆਂ ਮੰਗਣ ਵਾਲੇ ਸਤਨਾਮ ਸਿੰਘ ਦੀ ਝਾੜ ਝੰਬ ਕਰਦਿਆਂ ਭਵਿੱਖ ਵਿੱਚ ਬੇਲੋੜੀ ਜਾਣਕਾਰੀ ਮੰਗਣ ਤੇ ਰੋਕ ਲਗਾ ਦਿੱਤੀ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਬੰਤਾ ਸਿੰਘ ਨਜਦੀਕ ਮਸਜਿਦ ਪੱਤੀ ਫਾਗਲਾ ਚੀਮਾ ਫੂਲ ਟਾਊਨ ਤਹਿਸੀਲ ਫੂਲ ਜ਼ਿਲ•ਾ ਬਠਿੰਡਾ ਵੱਲੋਂ ਪੰਜ ਸਰਕਾਰੀ ਸਕੂਲਾਂ ਤੋਂ ਸੂਚਨਾ ਦੇ ਅਧਿਕਾਰ ਦੇ ਅਧੀਨ ਜਾਣਕਾਰੀ ਮੰਗੀ ਗਈ ਸੀ । ਚਾਰ ਸਕੂਲਾਂ ਵੱਲੋਂ ਵਿਸਥਾਰਤ ਜਾਣਕਾਰੀ ਦੇ ਦਿੱਤੀ ਗਈ ਪ੍ਰੰਤੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡਿਆਂ) ਫੂਲ ਦੇ ਸੂਚਨਾ ਅਧਿਕਾਰੀ ਅਮਰਜੀਤ ਸਿੰਘ ਕਮਿਸ਼ਨ ਕੋਲ ਪੇਸ਼ ਹੋਏ ਅਤੇ ਉਨ•ਾਂ ਕਿਹਾ ਕਿ ਮੰਗੀ ਗਈ ਜਾਣਕਾਰੀ 600 ਤੋਂ 800 ਪੰਨਿਆਂ ਦੀ ਹੈ ਇਸ ਲਈ ਸਤਨਾਮ ਸਿੰਘ ਤੋਂ ਮੰਗੀ ਗਈ ਜਾਣਕਾਰੀ ਦਾ ਲੋਕ ਹਿੱਤ ਪੁਛਿਆ ਜਾਵੇ ।

ਰਾਜ ਸੂਚਨਾ ਕਮਿਸ਼ਨਰ ਪ੍ਰੀਤੀ ਚਾਵਲਾ ਨੇ ਸਤਨਾਮ ਸਿੰਘ ਤੋਂ ਮੰਗੀ ਗਈ ਜਾਣਕਾਰੀ ਦਾ ਲੋਕ ਹਿੱਤ ਪੁੱੱਛਿਆ ਤਾਂ ਉਸ ਨੇ ਆਪਣੀ ਗਲਤੀ ਲਿਖਤੀ ਤੌਰ ‘ਤੇ ਮੰਨਦੇ ਹੋਏ ਕਿਹਾ ਕਿ ਇਸਦਾ ਕੋਈ ਲੋਕ ਹਿੱਤ ਨਹੀਂ ਹੈ ।

ਸ਼੍ਰੀਮਤੀ ਚਾਵਲਾ ਨੇ ਸੁਣਵਾਈ ਅਧੀਨ ਕੇਸ ਦਾ ਨਿਬੇੜਾ ਕਰਦਿਆਂ ਸਤਨਾਮ ਸਿੰਘ ਦੀ ਝਾੜ ਝੰਬ ਕੀਤੀ ਅਤੇ ਕਿਹਾ ਕਿ ਜੇਕਰ ਭਵਿੱਖ ਵਿੱਚ ਉਸ ਨੇ ਦੁਬਾਰਾ ਅਜਿਹੀ ਹਰਕਤ ਕੀਤੀ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

LEAVE A REPLY

Please enter your comment!
Please enter your name here