Wednesday, November 11, 2026
Home Crime ਘਰ ‘ਚ ਇਕੱਲੀ ਬਜ਼ੁਰਗ ਔਰਤ ਦਾ ਕਤਲ, ਜਾਂਚ ਜਾਰੀ

ਘਰ ‘ਚ ਇਕੱਲੀ ਬਜ਼ੁਰਗ ਔਰਤ ਦਾ ਕਤਲ, ਜਾਂਚ ਜਾਰੀ

ਜਲਾਲਾਬਾਦ (ਦ ਸਟੈਲਰ ਨਿਊਜ਼)। ਜਲਾਲਾਬਾਦ ਤੋਂ ਇਸ ਵੇਲੇ ਦੀ ਇੱਕ ਵੱਡੀ ਅਤੇ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਡੀਏਵੀ ਕਾਲਜ ਦੇ ਬਿਲਕੁਲ ਨਾਲ ਲੱਗਦੇ ਇਲਾਕੇ ਕੰਨਲਾਂ ਵਾਲੇ ਝੁੱਗੇ ਵਿੱਚ ਲੁੱਟ-ਖੋਹ ਦੀ ਨੀਅਤ ਨਾਲ ਇੱਕ 80 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ  ਜਲਾਲਾਬਾਦ ਸ਼ਹਿਰ ਦੇ ਬਿਲਕੁਲ ਨਾਲ ਪੈਂਦੇ ਪਿੰਡ ਕੰਨਲਾਂ ਵਾਲੇ ਝੁੱਗੇ ਵਿਖੇ ਬੀਤੀ ਰਾਤ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਥੇ ਇੱਕ 80 ਸਾਲਾਂ ਬਜ਼ੁਰਗ, ਜੋ ਆਪਣੇ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ, ਦਾ ਕਤਲ ਕਰ ਦਿੱਤਾ ਗਿਆ। ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਅਤੇ ਬਜ਼ੁਰਗ ਦੇ ਬੇਟੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਘਰ ਦੇ ਵਿੱਚ ਇਕੱਲੇ ਰਹਿੰਦੀ ਸੀ ਅਤੇ ਉਸਦੇ ਕੋਲੇ 40 ਤੋਂ 50 ਹਜਾਰ ਰੁਪਏ ਦੀ ਨਗਦੀ ਸੋਨੇ ਦੀ ਮੁੰਦੀ ਅਤੇ ਹੋਰ ਕਈ ਗਹਿਣੇ ਸਨ, ਜਿਨ੍ਹਾਂ  ਨੂੰ ਰਾਤ ਨੂੰ ਲੁੱਟ ਲਿਆ ਗਿਆ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। 

Advertisements

ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ ਹੈ ਪੁਲਿਸ ਦੇ ਵੱਲੋਂ ਮ੍ਰਿਤਕ ਔਰਤ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਪੋਸਟਮਾਰਟਮ ਦੇ ਲਈ ਫਾਜ਼ਿਲਕਾ ਭਿਜਵਾਪਜਵਾ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here