ਸਹਾਇਕ ਸਿਖਲਾਈ ਕੇਂਦਰ ਖੜ•ਕਾਂ ਵਿਖੇ 147 ਸਿੱਖਿਆਰਥੀਆਂ ਨੇ ਲਈ ਟਰੇਨਿੰਗ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬੱਲ ਖੜਕਾਂ ਵਿਖੇ ਬੈਚ ਨੰਬਰ 243 ਦੇ ਟਰੇਨਿੰਗ ਪ੍ਰਾਪਤ ਕਰ ਚੁੱਕੇ 84 ਕਾਂਸਟੇਬਲ ਅਤੇ 63 ਮਹਿਲਾ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਆਈ.ਪੀ.ਐਸ. ਏ.ਡੀ.ਜੀ. ਬੀ.ਐਸ.ਐਫ. (ਵੈਸਟਰਨ ਕਮਾਂਡ) ਚੰਡੀਗੜ• ਸ੍ਰੀ ਕਮਲ ਨੈਨ ਚੌਬੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਪ੍ਰਭਾਵਸ਼ਾਲੀ ਪਰੇਡ ਤੋਂ ਸਲਾਮੀ ਲਈ। ਇਸ ਦੌਰਾਨ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

Advertisements

ਸ੍ਰੀ ਕਮਲ ਨੈਨ ਚੌਬ ਨੇ ਇਸ ਮੌਕੇ ਤੇ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ ਖੜਕਾਂ ਦੇ ਅਧਿਕਾਰੀਆਂ ਅਤੇ ਟਰੇਨਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ•ਾਂ ਵੱਲੋਂ ਬਹੁਤ ਹੀ ਉਚ ਕਿਸਮ ਦੀ ਸਿਖਲਾਈ ਦਿੱਤੀ ਗਈ ਹੈ। ਉਨ•ਾਂ ਪਾਸਿੰਗ ਆਊਟ ਪਰੇਡ ਵਿੱਚ ਟਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਵਧਾਈ ਦਿੱਤੀ। ਉਨ•ਾਂ ਕਿਹਾ ਕਿ ਸਿਖਿਆਰਥੀਆਂ ਨੇ ਪਾਸਿੰਗ ਆਊਟ ਪਰੇਡ ਵਿੱਚ ਆਪਣੀ ਸਿਖਲਾਈ ਦੌਰਾਨ ਪ੍ਰਾਪਤ ਕੀਤੀ ਮੁਹਾਰਤ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਤੇ ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਵਿਸ਼ਿਆਂ ਵਿੱਚ ਅਵੱਲ ਰਹਿਣ ਵਾਲੇ ਸਿਖਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ ਗਏ ਅਤੇ ਉਨ•ਾਂ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਹੋਣ ਪ੍ਰਤੀ ਸਹੁੰ ਵੀ ਚੁਕਾਈ ਗਈ।

ਖੜਕਾਂ ਕੈਂਪ ਹੁਸ਼ਿਆਰਪੁਰ ਵਿਖੇ ਹੋਇਆ ਪਾਸਿੰਗ ਆਊਟ ਪਰੇਡ ਦਾ ਆਯੋਜਨ

ਉਨ•ਾਂ ਨੇ ਸਿਖਿਆਰਥੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ‘ਤੇ ਵਧਾਈ ਦਿੰਦਿਆਂ ਕਿਹਾ ਕਿ ਉਨ•ਾਂ ਦੀ ਪ੍ਰੇਰਨਾ ਸਦਕਾ ਹੀ ਅੱਜ ਉਨ•ਾਂ ਨੇ ਸੀਮਾ ਸੁਰੱਖਿਆ ਬਲ ਵਿੱਚ ਆ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੇ-ਆਪ ਨੂੰ ਸਮਰਪਿਤ ਕੀਤਾ ਹੈ। ਉਨ•ਾਂ ਦੱਸਿਆ ਕਿ ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਕੁਲ 147 ਸਿਖਿਆਰਥੀਆਂ ਨੇ ਟਰੇਨਿੰਗ ਹਾਸਲ ਕੀਤੀ ਹੈ ਜਿਸ ਵਿੱਚ 63 ਮਹਿਲਾ ਕਾਂਸਟੇਬਲਾਂ ਵੀ ਸ਼ਾਮਲ ਹਨ।

ਉਨ•ਾਂ ਦੱਸਿਆ ਕਿ ਸਿਖਿਆਰਥੀਆਂ ਨੂੰ ਟਰੇਨਿੰਗ ਦੌਰਾਨ 44 ਹਫ਼ਤੇ  ਦੀ ਸਖਤ ਬੁਨਿਆਦੀ ਸਿਖਲਾਈ ਦਿੱਤੀ ਗਈ ਹੈ ਜਿਸ ਵਿੱਚ ਉਨ•ਾਂ ਨੂੰ ਹਥਿਆਰ ਚਲਾਉਣਾ, ਲੜਾਈ ਦੇ ਢੰਗ, ਡਰਿੱਲ, ਦੇਸ਼ ਦੀਆਂ ਹੱਦਾਂ ਦੀ ਨਿਗਰਾਨੀ, ਕੁਦਰਤੀ ਆਫ਼ਤਾਂ, ਫਸਟ ਏਡ, ਸਰਚਿੰਗ ਅਤੇ ਮਨੁੱਖੀ ਅਧਿਕਾਰਾਂ ਬਾਰੇ ਪੂਰੀ ਸਿਖਲਾਈ ਦਿੱਤੀ ਗਈ ਹੈ। ਸਿਖਲਾਈ ਦੌਰਾਨ ਇਨ•ਾਂ ਸਿਖਿਆਰਥੀਆਂ ਨੂੰ ਆਤਮ ਨਿਰਭਰ, ਅਨੁਸ਼ਾਸ਼ਨ ਵਿੱਚ ਰਹਿਣ ਅਤੇ ਮਾਨਸਿਕ ਤੌਰ ‘ਤੇ ਮਜਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਹ ਸਿਖਿਆਰਥੀ ਆਪਣੀ ਡਿਊਟੀ ਦੌਰਾਨ ਅਣ-ਸੁਖਾਵੇਂ ਹਲਾਤਾਂ ਦਾ ਸਾਹਮਣਾ ਮਜ਼ਬੂਤੀ ਨਾਲ ਕਰ ਸਕਣ। ਇਸ ਦੌਰਾਨ ਸਿਖਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਸਿੱਖਿਆਰਥੀਆਂ ਵਿੱਚ ਓਵਰ ਆਲ ਪਹਿਲੇ ਸਥਾਨ ‘ਤੇ ਦਵਿੰਦਰਾ ਸਿੰਘ ਰਾਠੋਰ, ਓਵਰ ਆਲ ਦੂਜੇ ਸਥਾਨ ‘ਤੇ ਸੰਗੀਤਾ ਕਰਨਾ, ਬੈਸਟ ਇਨ ਐਂਡੂਰੈਸ ਵਿੱਚ ਬੰਸ਼ੀ ਲਾਲ ਤੇ ਰੇਖਾ ਉਈਕੇ, ਬੈਸਟ ਇਨ ਸ਼ੂਟਿੰਗ ਡਰਿੱਲ ਵਿੱਚ ਸਾਗਰ ਚੈਂਚੂ ਅਤੇ ਬੈਸਟ ਇਨ ਡਰਿੱਲ ਵਿੱਚ ਨਵੀਨ ਕੁਮਾਰ ਜੇਤੂ ਰਹੇ। 

ਇਸ ਦੌਰਾਨ ਰਾਸ਼ਟਰਪਤੀ ਦੁਆਰਾ ਵਧੀਆ ਸੇਵਾਵਾਂ ਦੇ ਲਈ ਦਿੱਤੇ ਗਏ ਅਵਾਰਡ ਦੇ ਅਵਾਰਡੀਆਂ ਹੁਸ਼ਿਆਰਪੁਰ ਦੇ ਰਿਟਾਇਡ ਡਿਪਟੀ ਕਮਾਂਡੈਂਟ ਸ੍ਰੀ ਰਾਧੇ ਸ਼ਾਮ, ਪਟਿਆਲਾ ਜ਼ਿਲ•ੇ ਦੇ ਐਕਸ ਡਿਪਟੀ ਕਮਾਂਡੈਂਟ ਸ੍ਰੀ ਕੁਲਦੀਪ ਸਿੰਘ, ਫਿਰੋਜ਼ਪੁਰ ਜ਼ਿਲ•ੇ ਦੇ ਸ੍ਰੀ ਅਜੀਤ ਸਿੰਘ, ਕਾਂਗੜਾ ਜ਼ਿਲ•ੇ ਦੇ ਐਕਸ ਅਸਿਸਟੈਂਟ ਕਮਾਂਡੈਂਟ ਸ੍ਰੀ ਜਰਨੈਲ ਸਿੰਘ ਡਡਵਾਲ, ਜਲੰਧਰ ਦੇ ਐਕਸ ਅਸਿਸਟੈਂਟ ਕਮਾਂਡੈਂਟ ਪੀ.ਐਸ. ਸੰਧੂ, ਦੇਹਰਾਦੂਨ ਦੇ ਐਕਸ ਇੰਸਪੈਕਟਰ ਸ੍ਰੀ ਸੋਹਣ ਸਿੰਘ ਨੇਗੀ, ਹੁਸ਼ਿਆਰਪੁਰ ਦੇ ਐਕਸ ਇੰਸਪੈਕਟਰ ਸ੍ਰੀ ਸੁਮਨ ਕੁਮਾਰ ਸ਼ਰਮਾ, ਪੋੜੀ ਗੜ•ਵਾਲ ਦੇ ਐਕਸ ਇੰਸਪੈਕਟਰ ਸ੍ਰੀ ਸੁਨੀਲ ਕੁਮਾਰ ਰਾਵਤ, ਰਿਵਾੜੀ ਦੇ ਐਕਸ ਇੰਸਪੈਕਟਰ ਸ੍ਰੀ ਮਹਿੰਦਰ ਸਿੰਘ ਬਿਸ਼ਟ, ਕਾਂਗੜਾ ਜ਼ਿਲ•ੇ ਦੇ ਐਕਸ ਇੰਸਪੈਕਟਰ ਸ੍ਰੀ ਚਰਨਜੀਤ ਸਿੰਘ ਚਿਬ ਅਤੇ ਗੁਰਦਾਸਪੁਰ ਜ਼ਿਲ•ੇ ਦੇ ਐਕਸ ਸਬ-ਇੰਸਪੈਕਟਰ ਸ੍ਰੀ ਵਿਜੇ ਪਾਲ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ‘ਤੇ ਇੰਸਪੈਕਟਰ ਜਨਰਲ, ਐਸ.ਟੀ.ਸੀ. ਬੀ.ਐਸ.ਐਫ. ਖੜਕਾ ਕੈਂਪ ਸ੍ਰੀ ਪੀ.ਐਸ. ਬੈਂਸ, ਕਮਾਂਡੈਂਟ (ਟਰੇਨਿੰਗ) ਸ੍ਰੀ ਓਪਿੰਦਰਾ ਰਾਏ, ਸੈਕਿੰਡ ਕਮਾਂਡੈਂਟ (ਟਰੇਨਿੰਗ) ਸ੍ਰੀ ਵਿਕਾਸ਼ ਸੁੰਦਰਿਆਲ, ਡਿਪਟੀ ਕਮਾਂਡੈਂਟ ਸ੍ਰੀ ਡਿੰਪਲ ਖਰੀ, ਡਿਪਟੀ ਕਮਾਂਡੈਂਟ ਅਰਵਿੰਦ ਬਿਆਲਾ, ਡਿਪਟੀ ਕਮਾਂਡੈਂਟ ਸ੍ਰੀ ਸੁਰੇਸ਼ ਕੌਂਡਲ, ਡਿਪਟੀ ਕਮਾਂਡੈਂਟ ਸ੍ਰੀ ਰਾਹੁਲ ਸਿੰਘ, 
ਵੀ ਮੌਜੂਦ ਸਨ।  

LEAVE A REPLY

Please enter your comment!
Please enter your name here