ਪੰਜਾਬ ਵਿੱਚ ਨਸ਼ਿਆ ਨੂੰ ਠੱਲ ਪਾਈ ਜਾਣੀ ਜਰੂਰੀ- ਅਮਰਪ੍ਰੀਤ ਸਿੰਘ

11885105_10207354313884762_1841806453908662373_n

ਫਿਰੋਜਪੁਰ : ਅਮਰਪ੍ਰੀਤ ਸਿੰਘ ਲਾਲੀ ਪ੍ਰਧਾਨ ਪੰਜਾਬ ਯੂਥ ਕਾਗਰਸ ਕਿਹਾ ਕਿ ਮੈ ਤੁਹਾਡੇ ਨਾਲ ਅੱਜ ਇਹ ਗੱਲ ਸਾਝੀ ਕਰਦਿਆ ਕੋਈ ਫਕਰ ਮਸੂਸ ਨਹੀ ਕਰ ਰਿਹਾ ਕੇ ਮੇਰਾ ਅੱਜ ਨਸ਼ਿਆ ਖਿਲਾਫ ਪਹਿਲਾ ਧਰਨਾ ਸ਼ਹੀਦਾ ਦੀ ਧਰਤੀ ਫਿਰੋਜਪੁਰ ਵਿੱਚ ਸੀ ,ਕਿਉਕਿ ਫਿਰੋਜਪੁਰ ਸਾਡੇ ਸ਼ਹੀਦਾ ਦੀ ਧਰਤੀ ਵਜੋ ਜਾਣਿਆ ਜਾਦਾ ਹੈ ਇਹੋ ਜਿਹੀ ਪਵਿੱਤਰ ਧਰਤੀ ਤੇ ਨਸ਼ਿਆ ਦਾ ਦਰਿਆ ਵਗਣਾ ਬਹੁਤ ਹੀ ਮੰਦਭਾਗਾ ਹੈ ਅਤੇ ਸਾਨੂੰ ਏਥੇ ਧਰਨੇ ਲਾਉਣ ਦੀ ਜਰੂਰਤ ਨਹੀ ਸੀ ਪੈਣੀ ਚਾਹੀਦੀ ,ਪਰ ਅੱਜ ਜਦੋ ਮੈ ਫਿਰੋਜਪੁਰ ਵਾਸੀਆ ਨੂੰ ਮਿਲਿਆ ਤਾ ਕਈ ਹੈਰਾਨ ਕਰਨ ਵਾਲੇ ਤੱਥ ਮੇਰੇ ਸਾਹਮਣੇ ਆਏ , ਕਈ ਮਾਪਿਆ ਦੇ ਜਵਾਨ ਪੁੱਤ ਨਸ਼ਿਆ ਦੀ ਭੇਂਟ ਚੜ ਗਏ ਹਨ ਜਿੰਨਾ ਨੇ ਉਨਾ ਦੀ ਬੁੜਾਪੇ ਦੀ ਲਾਠੀ ਬਣਨਾ ਸੀ ! ਅੱਜ ਕਈ ਦੋਸਤ ਮੈਨੂੰ ਵਾਰ ਵਾਰ ਪੁੱਛ ਰਹੇ ਸੀ ਕੇ ਅਹੁਦਾ ਸੰਭਾਲਣ ਤੋ ਪਹਿਲਾ ਹੀ ਤੁਸੀ ਧਰਨੇ ਦੇਣ ਲੱਗ ਗਏ ਹੋ ਅਜਿਹਾ ਕਿਉ ਕਰ ਰਹੇ ਹੋ? ਉਨਾ ਵੀਰ ਨੂੰ ਮੈ ਦੱਸਣਾ ਚਹੁੰਦਾ ਹਾ ਕਿ ਮੇਰੇ ਪੰਜਾਬ ਪ੍ਰਧਾਨ ਵਜੋ ਅਹੁਦਾ ਸੰਭਾਲਣ ਨਾਲੋ ਲੱਖ ਗੁਣਾ ਵਧ ਮੇਰੇ ਲਈ ਮੇਰੇ ਪੰਜਾਬ ਦੇ ਲੋਕਾ ਦੀ ਲੜਾਈ ਅੱਗੇ ਹੋ ਕੇ ਲੜਨੀ ਜਰੂਰੀ ਹੈ ਤਾ ਜੋ ਪੰਜਾਬ ਵਿੱਚ ਨਸ਼ਿਆ ਰੂਪੀ ਵਗ ਰਹੇ ਦਰਿਆ ਨੂੰ ਠੱਲ ਪਾਈ ਜਾ ਸਕੇ ਅਤੇ ਸ਼੍ਰੀ ਰਾਹੁਲ ਗਾਧੀ ਜੀ ਦੀ ਪੰਜਾਬ ਨੂੰ ਨਸ਼ਾ ਮੁਕਤ ਵੇਖਣ ਚਾਹਤ ਨੂੰ ਪੂਰਾ ਕੀਤਾ ਜਾਂ ਸਕੇ ! ਇਸ ਦੇ ਨਾਲ ਹੀ ਅੱਜ ਦੇ ਧਰਨੇ ਵਿੱਚ ਵਧ ਚੜ ਕੇ ਸ਼ਮੂਲੀਅਤ ਕਰਕੇ ਧਰਨੇ ਨੂੰ ਬੇਹੱਦ ਸਫਲ ਬਣਾਉਣ ਲਈ ਮੇਰੇ ਨੋਜਵਾਨ ਸਾਥਿਆ ਦਾ ਬਹੁਤ ਬਹੁਤ ਧੰਨਵਾਦ!

Advertisements

LEAVE A REPLY

Please enter your comment!
Please enter your name here