ਪੁਰਾਤਨ ਸੱਭਿਆਚਾਰ ਦੀ ਵਿੱਲਖਣ ਪੇਸ਼ਕਾਰੀ ‘ਸਹੁਰਿਆਂ ਦਾ ਪਿੰਡ ਆ ਗਿਆ’

ਚੰਡੀਗੜ੍ਹ (ਦ ਸਟੈਲਰ ਨਿਊਜ਼): ਗੁਰਨਾਮ ਭੁੱਲਰ ਜਿੰਨਾ ਵਧੀਆ ਗਾਇਕ ਹੈ ਉਨਾ ਹੀ ਵਧੀਆ ਅਦਾਕਾਰ ਵੀ। ਆਪਣੀਆਂ ਕੁਝ ਕੁ ਫ਼ਿਲਮਾਂ ਸਦਕਾ ਹੀ ਉਹ ਅੱਜ ਸਟਾਰ ਕਲਾਕਾਰਾਂ ਦੀ ਕਤਾਰ ਵਿੱਚ ਹੈ। ਪਿਛਲੇ ਦਿਨਾਂ ਵਿੱਚ ਰਿਲੀਜ਼ ਫ਼ਿਲਮ ‘ਲੇਖ’ ਨੇ ਵੇਖਦਿਆਂ ਉਸਦੀ ਕਲਾ ਕੇ ਅਨੇਕਾਂ ਰੰਗ ਉੱਭਰ ਕੇ ਸਾਹਮਣੇ ਆਏ। ਉਸਦੀ ਜੋੜੀ ਅੱਜ ਦੀ ਹਰੇਕ ਸੁਪਰਸਟਾਰ ਨਾਲ ਫਿੱਟ ਬਹਿੰਦੀ ਹੈ। ਤਾਨੀਆ, ਸੁਰਗੁਣ ਮਹਿਤਾ, ਸੋਨਮ ਬਾਜਵਾ ਉਸਦੀਆਂ ਵੱਖ ਵੱਖ ਫ਼ਿਲਮਾਂ ਵਿੱਚ ਹੀਰੋਇਨਾਂ ਰਹੀਆਂ। ਜੇਕਰ ਗੁਰਨਾਮ ਭੁੱਲਰ ਦੀ ਨਵੀਂ ਆ ਰਹੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਵਿੱਚ ਉਸਦੀ ਨਾਇਕਾ ਸਰਗੁਣ ਮਹਿਤਾ ਹੈ ਜੋ ਉਸ ਨਾਲ ਪਹਿਲਾਂ ਸੁਪਰ ਹਿੱਟ ਫ਼ਿਲਮ ‘ਸੁਰਖੀ ਬਿੰਦੀ’ ਵੀ ਕਰ ਚੁੱਕੀ ਹੈ। ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦਾ ਟਰੇਲਰ ਬੀਤੇ ਦਿਨੀਂ ਆਇਆ ਹੈ ਜੋ ਦਰਸ਼ਕਾਂ ਵਿੱਚ ਫ਼ਿਲਮ ਪ੍ਰਤੀ ਉਤਸੁਕਤਾ ਵਧਾਉਂਦਾ ਹੈ। ਇਹ ਫ਼ਿਲਮ ਪਿਆਰ ਮੁਹੱਬਤ ਵਿੱਚ ਕੱਚੀ ਉਮਰੇ ਕੀਤੇ ਵਾਆਦਿਆਂ ਨੂੰ ਪੂਰਾ ਕਰਨ ਦੀ ਚਾਹਤ ਭਰੀ ਰੁਮਾਂਟਿਕ ਤੇ ਮਨੋਰੰਜਨ ਭਰਪੂਰ ਕਹਾਣੀ ਹੈ।

Advertisements

ਅੰਬਰਦੀਪ ਵਲੋਂ ਲਿਖੀ ਇਸ ਫ਼ਿਲਮ ਨੂੰ ਸ਼ਿਤਿਜ਼ ਚੌਧਰੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਵਿੱਚ ਗੁਰਨਾਮ ਭੁੱਲਰ, ਸਰਗੁਣ ਮਹਿਤਾ, ਜੱਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਦੀਵਾਨ, ਪਰਮਿੰਦਰ ਕੌਰ ਗਿੱਲ ਤੇ ਹਰਦੀਪ ਗਿੱਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਬਹੁਤ ਵਧੀਆ ਹਨ। ਫਿਲਮ ਦੀ ਕਹਾਣੀ 90 ਦੇ ਦਹਾਕੇ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਪਿਆਰ ਦੀ ਉਲਝਣ ਭਰੀ ਕਹਾਣੀ ਹੈ, ਜਦੋਂ ਮਾਪਿਆਂ ਨਾਲ ਰਿਸ਼ਤੇ ਬਾਰੇ ਗੱਲ ਕਰਨ ਦੀ ਅੱਜ ਵਾਂਗ ਖੁੱਲ੍ਹ ਨਹੀਂ ਸੀ ਹੁੰਦੀ। ਫ਼ਿਲਮ ਦਾ ਨਾਇਕ ਕਿਸੇ ਵਿਚੋਲੇ ਹੱਥ ਕੁੜੀ ਵਾਲਿਆਂ ਦੇ ਘਰ ਆਪਣੇ ਰਿਸ਼ਤੇ ਦੀ ਪੇਸ਼ਕਸ਼ ਭੇਜਦਾ ਹੈ ਪਰ ਅਚਾਨਕ ਪਿੰਡ ’ਚ ਇਕੋ ਨਾਂ ਦੇ ਦੋ ਘਰ ਹੋਣ ਕਰਕੇ ਰਿਸ਼ਤਾ ਕਿਸੇ ਹੋਰ ਘਰ ਚਲਾ ਜਾਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦੇ ਪਿਆਰ ਵਿੱਚ ਇੱਕ ਨਵੀਂ ਉਲਝਣ ਪੈ ਜਾਂਦੀ ਹੈ ਜਿਸ ਚੋਂ ਨਿਕਲਣ ਲਈ ਉਹ ਅਨੇਕਾਂ ਯਤਨ ਕਰਦੇ ਹਨ ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜਦੇ ਫ਼ਿਲਮ ਦੇ ਦਿਲਚਸਪ ਪਹਿਲੂ ਹਨ।ਸ਼੍ਰੀ ਨਰੋਤਮ ਜੀ ਫ਼ਿਲਮ ਪ੍ਰੋਡਕਸ਼ਨ, ਨਿਊ ਏਰਾ ਫ਼ਿਲਮਜ਼ ਅਤੇ ਬਾਲੀਵੁੱਡ ਹਾਈਟਸ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਦੁਆਰਾ ਪੇਸ਼ ਕੀਤੀ ਗਈ ਇਹ ਫਿਲਮ ਅੱਠ ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

LEAVE A REPLY

Please enter your comment!
Please enter your name here