ਮਾਹਿਲਪੁਰ ਸਕੂਲ ਵਿਖੇ ਟੀਚਰਜ਼ ਟਰੇਨਿੰਗ ਕੈਂਪ ਦਾ ਆਯੋਜਨ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ ) ਮਾਹਿਲਪੁਰ ਵਿਖੇ  ”ਪੜੋ ਪੰਜਾਬ ਪੜਾਓ ਪੰਜਾਬ ” ਤਹਿਤ ਅੰਗਰੇਜੀ ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਟੀਚਰਜ਼ ਟਰੇਨਿੰਗ ਹੋਈਆਂ।

Advertisements

ਜਿਲਾ ਸਿਖਿਆ ਤੇ ਸਿਖਲਾਈ ਸੰਸਥਾ ਅੱਜੋਵਾਲ ਹੁਸ਼ਿਆਰਪੁਰ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਯੋਗ ਅਗਵਾਈ ਅਤੇ ਬਲਾਕ ਮੈਂਟਰਜ਼ ਬਲਵੀਰਰ ਸਿੰਘ, ਸੁਰਜੀਤ ਸਿੰਘ, ਹਰਭਜਨ ਸਿੰਘ, ਭਾਗ ਸਿੰਘ ਦੀ ਦੇਖ ਰੇਖ ਵਿੱਚ ਛੇਵੀਂ ਤੋਂ ਅੱਠਵੀਂ ਜਮਾਤਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਨੂੰ ਐਕਟੀਵਿਟੀਜ਼ ਨਾਲ ਆਧਾਰਿਤ ਟਰੇਨੰਗ ਕਰਵਾਈ ਗਈ। ਚਾਰ ਫੇਜਾਂ ਦੀਆਂ 2-2 ਦਿਨਾਂ ਦੀ ਟ੍ਰੇਨਿੰਗਾਂ ਵਿੱਚ ਤਹਿਸੀਲ ਗੜਸ਼ੰਕਰ ਦੇ 182 ਅਧਿਆਪਕਾਂ ਨੇ ਭਾਗ ਲਿਆ। ਇਸ ਮੌਕੇ ਸੋਫਟ ਸਕਿਲਜ਼, ਈ- ਕੰਨਟੈਂਟਸ, ਮਾਈਡ ਮੈਪ, ਰੋਲ ਪਲੇਅ, ਗਲੋਬ, ਚਾਰਟਾਂ ਅਤੇ ਮਹਾਂਦੀਪਾਂ ਦੇ ਨਕਸ਼ੇ ਭਰਨ ਦੀ ਟਰੇਨਿੰਗ ਕਰਵਾਈ ਗਈ।

LEAVE A REPLY

Please enter your comment!
Please enter your name here