ਸਿਹਤ ਵਿਭਾਗ ਵੱਲੋ ਮੇਲੇ ਵਿੱਚ ਨਸ਼ਿਆ ਦੇ ਖਿਲਾਫ ਰੋਡ ਸ਼ੋ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ।  ਸਿਹਤ ਵਿਭਾਗ ਵੱਲੋ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਸਰਕਾਰ ਵੱਲੋ ਕੀਤੇ ਜਾ ਰਹੇ ਕੰਮਾਂ ਨੂੰ ਉਜਾਗਰ ਕਰਨਾ ਅਤੇ ਇਸ ਦੇ ਸੇਵਨ ਨਾਲ ਸਰੀਰ ਤੇ ਹੋਣ ਵਾਲੇ ਬੁਰੇ ਭਰਵਾਵਾਂ ਨੂੰ ਦਰਸਾਉਦੀਆੰ ਝਾਕੀਆਂ ਨਾਲ ਸਿਹਤ ਵਿਭਾਗ ਵੱਲੋ ਸਾਵਨ ਦੇ ਨਵਰਾਤਿਆਂ ਵਿੱਚ ਮਾਤਾ ਚਿੰਨਤਪੁਰਨੀ ਦੇ ਮੇਲੇ ਵਿੱਚ ਆਉਣ  ਵਾਲੀਆਂ ਸੰਗਤਾਂ ਨੂੰ ਜਾਗਰੂਕਤਾ ਕਰਨਾ ਲਈ ਇੱਕ ਰੋਡ ਸ਼ੋ ਕੀਤਾ ਗਿਆ ਇਹ ਰੋਡ ਸ਼ੋ ਬੰਜਰ ਬਾਗ, ਆਦਮਵਾਲ , ਚੋਹਾਲ ਤੇ ਮੰਗੂਵਾਲ ਤੋ ਵਾਪਿਸ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਖਤਮ ਕੀਤਾ ਗਿਆ ।  ਜਿਸ ਵਿੱਚ ਸਿਵਲ ਸਰਜਨ ਡਾ ਰੇਨੂੰ ਸੂਦ ਵੀ ਵਿਸ਼ੇਸ਼ ਤੋਰ ਤੇ ਹਾਜਰ ਹੋਏ ।

Advertisements

ਚੋਹਾਲ ਵਿਖੇ ਇੱਕ ਇਕੱਠ ਨੂੰ ਸਬੋਧਨ ਕਰਦੇ ਹੋਏ ਉਹਨਾਂ ਇਸ ਮੇਲੇ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਸੰਗਤਾਂ ਨੂੰ ਮੁਬਾਰਿਕਬਾਦ ਦਿੰਦੇ ਹੋਏ ਉਹਨਾਂ ਸਮਾਜਿਕ ਕੁਰੀਤੀਆਂ ਦੂਰ ਕਰਨ ਵਿੱਚ ਆਪਣਾ ਸਹਿਯੋਗ ਦੇਣ ਲਈ ਕਿਹਾ । ਉਹਨਾ ਕਿਹਾ ਕਿ ਆਪਣੇ ਪਰਿਵਾਰ ਦੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਨੂੰ ਨਸ਼ੇ ਵਰਗੀਆਂ ਬੁਰੀਆਂ ਆਦਤਾਂ ਤੋ ਬੱਚਣ ਲਈ  ਪ੍ਰੇਰਤ ਕਰਨ , ਇਸ ਮੋਕੇ ਡਾ ਸੁਨੀਲ ਅਹੀਰ ਵੱਲੋ ਸਬੋਧਨ ਕਰਦੇ ਦੱਸਿਆ ਕਿ ਤੰਬਾਕੂ ਦਾ ਸੇਵਨ ਨਸ਼ਿਆ ਵੱਲ ਜਾਂ ਦਾ ਮੁੱਖ ਦੁਆਰ ਹੈ ਇਸ ਲਈ ਸਾਨੂੰ ਇਸ ਤੋ ਬਚਾਅ ਰੱਖਣਾ ਚਹੀਦਾ ਹੈ । ਕਿਉ ਜੋ ਬਹੁਤ ਲੋਕ ਤੰਬਾਕੂ ਨੂੰ ਨਸ਼ਾ ਨਹੀ ਮੰਨਦੇ ।  ਇਸ ਰੋਡ ਸੋ ਵਿੱਚ ਪਰਸ਼ੋਤਮ ਲਾਲ ਜਿਲ•ਾਂ ਮਾਸ ਮੀਡੀਆਂ ਅਫਸਰ , ਹੈਲਥ ਇੰਸਪੈਕਟਰ ਰਣਜੀਤ ਸਿੰਘ ,ਨੇ ਵੀ ਸਬੋਧਨ ਕੀਤਾ। ਇਸ ਮੋਕੇ  ਸੰਜੀਵ ਠਾਕਰ, ਰਾਜ ਕੁਮਾਰ,  ਹਰਰੂਪ ਕੁਮਾਰ, ਮਨੋਹਰ ਸਿੰਘ,  ਲੈਬਰ ਸਿੰਘ ਅਦਿ ਵੀ ਸ਼ਾਮਿਲ ਹੋਏ ।

LEAVE A REPLY

Please enter your comment!
Please enter your name here