ਮਿੰਨੀ ਡਿਫੈਂਸ ਪੈਨਸ਼ਨ ਅਦਾਲਤ 31 ਅਗਸਤ ਅਤੇ 18 ਸਤੰਬਰ ਨੂੰ 

logo latest

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਜਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਸੈਨਿਕਾਂ/ਵਿਧਵਾਵਾਂ ਜੋ ਕਿ ਡੀ.ਪੀ.ਡੀ.ਓ. ਦਸੂਹਾ ਤੋਂ ਪੈਨਸ਼ਨ ਲੈਂਦੇ ਹਨ, ਲਈ ਮਿੰਨੀ ਡਿਫੈਂਸ ਪੈਨਸ਼ਨ ਅਦਾਲਤ 31 ਅਗਸਤ ਅਤੇ 18 ਸਤੰਬਰ 2018 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਡੀ.ਪੀ.ਡੀ.ਓ. ਦਸੂਹਾ ਵਿਖੇ ਲਗਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਿਸ ਵਿੱਚ ਸਾਬਕਾ ਸੈਨਿਕਾਂ/ਵਿਧਵਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੀ ਕੋਈ ਸ਼ਿਕਾਇਤ/ਸਮੱਸਿਆ ਹੈ, ਤਾਂ ਡੀ.ਪੀ.ਡੀ.ਓ. ਦਸੂਹਾ ਨੂੰ ਭੇਜ ਸਕਦੇ ਹਨ, ਤਾਂ ਜੋ ਅਦਾਲਤ ਵਿੱਚ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ।

Advertisements

ਉਹਨਾਂ ਦੱਸਿਆ ਕਿ ਇਹ ਮਿੰਨੀ ਡਿਫੈਂਸ ਪੈਨਸ਼ਨ ਅਦਾਲਤ ਹਰੇਕ ਮਹੀਨੇ ਦੇ ਆਖਰੀ ਕੰਮ ਵਾਲੇ ਦਿਨ ਡੀ.ਪੀ.ਡੀ.ਓ. ਦਸੂਹਾ ਵਿਖੇ ਲੱਗੇਗੀ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਸਬੰਧਤ ਸਾਬਕਾ ਸੈਨਿਕ/ਵਿਧਵਾਵਾਂ ਆਪਣੀਆਂ ਸ਼ਿਕਾਇਤਾਂ/ਸਮੱਸਿਆਵਾਂ ਹਰੇਕ ਮਹੀਨੇ ਦੀ 25 ਤਾਰੀਖ ਤੋਂ ਪਹਿਲਾਂ-ਪਹਿਲਾਂ ਡੀ.ਪੀ.ਡੀ.ਓ. ਦਸੂਹਾ ਦੇ ਦਫ਼ਤਰ ਵਿਖੇ ਪਹੁੰਚਾਉਣ, ਤਾਂ ਜੋ ਅਦਾਲਤ ਵਿੱਚ ਕੇਸਾਂ ਦਾ ਨਿਪਟਾਰਾ ਸਮੇਂ ਸਿਰ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਦਰਖਾਸਤ ਵਿੱਚ ਸਾਬਕਾ ਸੈਨਿਕ/ਵਿਧਵਾਵਾਂ ਦਾ ਆਰਮੀ ਨੰ:, ਰੈਂਕ, ਨਾਮ, ਪੀ.ਪੀ.ਓ. ਨੰ:, ਐਚ.ਓ. ਨੰ:, ਬੈਂਕ ਦਾ ਨਾਮ ਜਿਥੋਂ ਪੈਨਸ਼ਨ ਲੈਂਦੇ ਹਨ, ਦੇਣਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਅਦਾਲਤ ਵਿੱਚ ਡਿਸਚਾਰਜ ਬੁੱਕ, ਪੈਨਸ਼ਨ ਬੁੱਕ ਅਤੇ ਅਰਜ਼ੀ ਲੈ ਕੇ ਸਬੰਧਤ ਡੀ.ਪੀ.ਡੀ.ਓ. ਦਸੂਹਾ ਵਿਖੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ। 

LEAVE A REPLY

Please enter your comment!
Please enter your name here