ਸਹਾਇਕ ਕਮਿਸ਼ਨਰ ਦੀ ਵੱਖ-ਵੱਖ ਸੰਸਥਾਵਾਂ ਨਾਲ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਸਬੰਧੀ ਬੈਠਕ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਡਾ: ਬੀ. ਆਰ ਅੰਬੇਦਕਰ ਬੈਠਕ ਹਾਲ ਵਿਖੇ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਦੀ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈÐ ਇੰਸਪੈਕਟਰ ਸੰਜੀਵ ਅਰੋੜਾ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ। ਮੀਟਿੰਗ ਵਿਚ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਵਰਿੰਦਰ ਚੋਪੜਾ ਵਾਈਸ ਪ੍ਰਧਾਨ ਰੋਟਰੀ ਕਲੱਬ ਆਫ ਹੁਸ਼ਿਆਰਪੁਰ, ਕ੍ਰਿਸ਼ਨ ਗੋਪਾਲ ਅਨੰਦ ਭਾਰਤੀਅ ਮਹਾਂਵੀਰ ਦੱਲ, ਕੁਲਦੀਪ ਸੈਣੀ, ਜਿਲਾ ਸੰਯੋਜਕ ਧਰਮ ਜਾਗਰਣ, ਅਨੰਦ ਬਾਂਸਲ ਜਿਲਾ ਪ੍ਰਧਾਨ ਪੰਜਾਬ ਪ੍ਰਦੇਸ਼ ਵਪਾਰ ਮੰਡਲ, ਦਵਿੰਦਰ ਕੁਮਾਰ, ਰਾਜਨ ਕੁਮਾਰ ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ, ਰਜਿੰਦਰ ਕੁਮਾਰ, ਅਮਰਜੀਤ ਸ਼ਰਮਾ ਭਾਰਤ ਵਿਕਾਸ ਪਰਿਸ਼ਦ, ਜਗਦੀਸ਼ ਲਾਲ ਅਗਰਵਾਲ, ਅਗਰਵਾਲ ਸਭਾ, ਰਜਿੰਦਰ ਰਾਣਾ ਸ਼ਿਵ ਸੈਨਾ, ਆਯੂਸ਼ ਸ਼ਰਮਾ ਕਰਵੱਟ ਏਕ ਬਦਲਾਵ ਵੈਲਫੇਅਰ ਸੋਸਾਇਟੀ, ਤਰਸੇਮ ਮੋਦਗਿੱਲ ਹੁਸ਼ਿਅਰਪੁਰ ਵੈਲਫੇਅਰ ਸੋਸਾਇਟੀ, ਪਰਦੀਪ ਕੁਮਾਰ, ਪਵਨ ਕੁਮਾਰ, ਚਰੰਜੀ ਲਾਲ, ਹਰਮੇਸ਼ ਕੁਮਾਰ ਦਿਵਆ ਜਯੋਤੀ ਜਾਗ੍ਰਿਤੀ ਸੰਸਥਾਨ, ਪੰਕਜ, ਨਿਰਮਲ ਦਾਸ ਸੰਤ ਨਿਰਕਾਰੀ ਮੰਡਲ ਬ੍ਰਾਂਚ ਹੁਸ਼ਿਆਰਪੁਰ, ਬਹਾਦਰ ਸਿੰਘ ਸਿੱਧੂ ਪਰਫੈਕਟ ਵੈਲਫੇਅਰ ਸੋਸਾਇਟੀ, ਸੰਦੀਪ ਸੈਣੀ, ਕੁਲਵੰਤ ਸੈਣੀ, ਸੈਣੀ ਜਾਗ੍ਰਿਤੀ ਮੰਚ ਦੇ ਨੁੰਮਾਇਦਿਆਂ ਨੇ ਭਾਗ ਲਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਵਿੱਚ ਯੋਗਦਾਨ ਪਾਉਦੇ ਹੋਏ ਰਾਜ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਤੇ ਪਾਬੰਦੀ ਲਗਾਈ ਹੋਈ ਹੈ ਇਸ ਲਈ ਸ਼ਹਿਰ ਵਿਚ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਬੰਦ ਕਰਨ ਲਈ ਸਾਰੀਆਂ ਸਵੈ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਲੋੜ ਹੈÐ ਸ਼ਹਿਰ ਦੀ ਟਰੈਫਿਕ ਸਮੱਸਿਆ ਦੇ ਹੱਲ ਲਈ ਦੁਕਾਨਦਾਰਾਂ ਨੂੰ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ, ਸ਼ਹਿਰ ਦੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਵੈ ਸੇਵੀ ਸੰਸਥਾਵਾਂ ਆਪਣਾ ਵੱਡਮੁਲਾ ਯੋਗਦਾਨ ਪਾ ਸਕਦੀਆਂ ਹਨ।

Advertisements

ਉਹਨਾਂ ਦੱਸਿਆ ਕਿ 30 ਸੰਤਬਰ ਤੋਂ ਬਾਅਦ ਨਗਰ ਨਿਗਮ ਦੇ ਸਟਾਫ ਵੱਲੋਂ ਸ਼ਹਿਰ ਵਿੱਚ ਚੈਕਿੰਗ ਕੀਤੀ ਜਾਵੇਗੀ ਅਤੇ ਪਲਾਸਟਿਕ ਦੇ ਲਿਫਾਫੇ ਵੇਚਣ ਵਾਲਿਆਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਣਗੇ ਉਹਨਾਂ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਦੇ ਨੁੰਮਾਇਦਿਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਸਬੰਧੀ ਪ੍ਰੇਰਿਤ ਕਰਨÐਉਹਨਾਂ ਕਿਹਾ ਕਿ ਸ਼ਹਿਰ ਵਾਸੀ ਆਪਣਾ ਖਾਣ ਪੀਣ ਦਾ ਸਮਾਨ ਖਰੀਦਣ ਸਮੇਂ ਕੱਪੜੇ ਦੇ ਕੈਰੀ ਬੈਗ ਦੀ ਹੀ ਵਰਤੋ ਕਰਨÐ ਇਸ ਮੌਕੇ ਤੇ ਉਹਨਾਂ ਨੇ ਵੱਖ-ਵੱਖ ਸਵੈ ਸੇਵੀ ਸੰਸਥਾਵਾ ਦੇ ਨੁੰਮਾਇਦਿਆਂ ਨਾਲ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਉਹਨਾਂ ਤੋਂ ਸੁਝਾਵ ਵੀ ਲਏ।
ਸਹਾਇਕ ਕਮਿਸ਼ਨਰ ਨਗਰ ਨਿਗਮ ਨੇ ਹੋਰ ਦੱਸਿਆ ਕਿ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਚਲਾਏ ਗਏ ਸਵੱਛ ਭਾਰਤ ਮਿਸ਼ਨ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਸਵੱਛਤਾ ਹੀ ਸੇਵਾ ਅਭਿਆਨ 15 ਸਤਬੰਰ ਤੋਂ 2 ਅਕੂਤਬਰ ਤੱਕ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਹਰ ਰੋਜ਼ ਸਫਾਈ ਸਬੰਧੀ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਨਗਰ ਨਿਗਮ ਵਲੋਂ ਚਲਾਏ ਗਏ ਸਫਾਈ ਅਭਿਆਨ ਵਿਚ ਸਵੈ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀ ਆਪਣਾ ਵਡਮੁੱਲਾ ਯੋਗਦਾਨ ਪਾਉਣ।

LEAVE A REPLY

Please enter your comment!
Please enter your name here