ਦੀਵੇ ਥੱਲੇ ਹਨੇਰਾ-  ਸਿਵਲ ਹਸਪਤਾਲ ਵਿੱਚ ਡੇਂਗੂ ਮੱਛਰ ਦੀ ਭਰਮਾਰ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਪੰਜਾਬੀ ਦੀ ਇੱਕ ਬੜੀ ਮਸ਼ਹੂਰ ਕਹਾਵਤ ਹੈ ਦੀਵੇ ਥੱਲੇ ਹਨੇਰਾਂ ਇਸ ਤਰਾਂ ਦਾ ਹਾਲ ਹੈ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ। ਸ਼ਹਿਰ ਸਿਹਤ ਵਿਭਾਗ ਵੱਲੋ ਡੇਂਗੂ ਮਲੇਰੀਆ ਦੇ ਖਿਲਾਫ ਬਹੁਤ ਵੱਡੀ ਪੱਧਰ ਤੇ ਮੁਹਿਮ ਛੇੜੀ ਗਈ ਜਿਥੇ ਕਿ ਗਲੀ ਮੁਹੱਲਿਆ ਵਿੱਚ ਸਿਵਲ ਸਰਜਨ ਡਾ. ਰੇਨੂੰ ਸੂਦ ਨੂੰ ਖੁਦ ਵੀ ਚੈਕ ਕਰਦੇ ਹੋਏ ਦੇਖਿਆਂ ਗਿਆ ਹੈ। ਇਸ ਸਬੰਧ ਵਿੱਚ ਸਿਵਲ ਸਰਜਨ ਵੱਲੋ  ਡਾ. ਸ਼ੁਲੇਸ਼ ਕੁਮਾਰ ਦੀ ਅਗਵਾਈ ਹੇਠ ਐਂਟੀਲਾਰਵਾਂ ਸਕੀਮ ਦੀ ਟੀਮ ਬਣਾਈ ਗਈ ਹੈ ਜੋ ਕਿ ਦਿਨ-ਰਾਤ ਲੋਕਾਂ ਨੂੰ ਡੇਂਗੂ ਮੱਛਰ ਸਬੰਧੀ ਘਰ-ਘਰ ਜਾ ਕੇ ਜਾਣਕਾਰੀ ਦੇ ਰਹੀ ਹੈ, ਅਤੇ ਜਿਲੇ ਵਿੱਚ ਲੋਕਾਂ ਨੂੰ ਸੈਮੀਨਾਰ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ ਡੇਂਗੂ ਦੇ ਕੇਸ ਵੀ ਬਹੁਤ ਘੱਟ ਆਏ ਹਨ ਪਿਛਲੇ ਸਾਲ ਹੁਣ ਤੱਕ 1204 ਮਰੀਜਾਂ ਦੇ ਟੈਸਟ ਕੀਤੇ ਗਏ ਸਨ ਤੇ 222 ਵਿਆਕਤੀ ਡੇਂਗੂ ਤੋਂ ਪ੍ਰਭਿਵਤ ਹੋਏ ਸਨ ਤੇ ਇਸ ਵਾਰ ਹੁਣ ਤੱਕ 641 ਮਰੀਜਾ ਦੇ ਟੈਸਟ ਲਏ ਗਏ ਹਨ ਪਰ 53 ਕੇਸ ਡੇਂਗੂ ਦੇ ਪਾਏ ਗਏ ਹਨ। ਸਿਹਤ ਵਿਭਾਗ ਤੇ ਕਾਰਪੋਰੇਸ਼ਨ ਵੱਲੋ ਘਰ-ਘਰ ਜਾ ਕੇ ਡੇਂਗੂ ਲਾਰਵਾ ਮਿਲਣ ਤੇ 156 ਵਿਅਕਤੀਆਂ ਦੇ ਚਲਾਣ ਕੱਟੇ ਗਏ ਹਨ।
ਇਸ ਦੇ ਉਲਟ ਜਦੋਂ ਟੀਮ ਵੱਲੋ ਸਿਵਲ ਹਸਪਤਾਲ ਹੁਸ਼ਿਆਰਪੁਰ ਦੀਆਂ ਛੱਤਾ ਉਪਰ ਰੱਖੀਆਂ ਪਾਣੀਆਂ ਦੀਆਂ ਟੰਕੀਆਂ ਨੂੰ ਹੈਲਥ ਪ੍ਰਿਤਪਾਲ ਸਿੰਘ ਇਸੰਪੈਕਟਰ ਰਣਜੀਤ ਸਿੰਘ,  ਸੰਜੀਵ ਠਾਕਰ ਤੇ ਹਰਰੂਪ ਕੁਮਾਰ ਵੱਲੋ ਆਪਣੀਆਂ ਟੀਮਾਂ ਨੂੰ ਲੈ ਕੇ ਚੈਕ ਕੀਤਾ ਗਿਆ ਤਾਂ ਇਹਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਲਾਰਵਾ ਪਾਇਆ ਗਿਆ । ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਡੇਂਗੂ ਲਾਰਵਾ ਤੇ ਪੂਰੇ ਸ਼ਹਿਰ ਵਿੱਚ ਨਹੀ ਹੋਣਾ ਜਿਨਾਂ ਸਿਵਲ ਹਸਪਤਾਲ ਦੀਆਂ ਟੰਕੀਆ ਵਿੱਚ ਹੈ। ਤੇ ਪੂਰੇ ਸ਼ਹਿਰ ਨੂੰ ਡੇਂਗੂ ਦੀ ਲਪੇਟ ਵਿੱਚ ਲੈ ਸਕਦਾ ਸੀ। ਉਹਨਾਂ ਵੱਲੋ  ਇਸ ਲਾਰਵੇ  ਨੂੰ ਨਸ਼ਟ ਕਰਵਾ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਉਤੇ ਪਈਆਂ ਲਗਭੱਗ 50 ਦੇ ਕਰੀਬ ਪਾਣੀਆਂ ਦੀਆਂ ਟੰਕੀਆਂ ਤੇ  ਬਹੁਤ ਸਾਰੀਆਂ ਦੇ ਢੱਕਣ ਨਹੀਂ ਹਨ ਤੇ ਬਹੁਤ ਸਾਰੀਆਂ ਪੁਰਾਣੀਆਂ ਟੁੱਟੀਆ ਟੰਕੀਆਂ ਪਈਆਂ ਹਨ ਜਿਨਾਂ ਵਿੱਚ ਭਾਰੀ ਮਾਤਰਾ ਵਿੱਚ ਲਾਰਵਾ ਪਾਇਆ ਗਿਆ ਅਤੇ ਉਸ ਨੂੰ ਐਟਾਲਾਰਵਾਂ ਦੀ ਟੀਮ ਵੱਲੋ ਨਸ਼ਟ ਕਰਵਾਇਆ ਗਿਆ ਹੈ।

Advertisements

ਉਹਨਾਂ ਇਹ ਵੀ ਕਿਹਾ ਕਿ ਇਹਨਾਂ ਟੰਕੀਆਂ ਵਿੱਚੋ ਕੋਈ ਮਰੀਜ ਪਾਣੀ ਪੀ ਲਵੇਗਾ ਉਹ ਤਾਂ ਹੋਰ ਬਿਮਾਰ ਹੋ ਜਾਵੇਗਾ, ਇਥੋਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਦੀਵੇ ਥੱਲੇ ਹਨੇਰਾ ਹੀ ਹੁੰਦਾ ਹੈ । ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੇ ਐਸ.ਐਮ.ਉ. ਡਾ. ਵਿਨੋਧ ਸਰੀਨ ਨਾਲ ਗੱਲ ਕੀਤੀ ਗਈ ਤਾਂ ਪਹਿਲਾ ਉਹਨਾ ਨੇ ਐਟੀਲਾਰਵਾ ਟੀਮ ਨੂੰ ਇਜਾਜਤ ਤੋਂ ਬਗੈਰ ਚੈਕਿੰਗ ਕਰਨ ਤੇ  ਪੁਛੇ ਤੋ ਬਗੈਰ ਤੋ ਚੈਕ ਕਿਵੇ ਕਰ ਸਕਦੇ ਹੋ। ਜਦੋਂ ਉਹਨਾਂ ਨੂੰ ਦੱਸਿਆ ਕਿ ਸਿਵਲ ਸਰਜਨ ਸਾਹਿਬ ਵੱਲੋ ਸਰੀਆਂ ਸਰਕਾਰੀ ਬਿਲੰਡਿੰਗ ਨੂੰ ਚੈਕ ਕਰਨ ਦੇ ਨਿਰਦੇਸ਼ ਗਏ ਹਨ, ਤੇ ਫਿਰ ਉਹਨਾਂ ਆਪਣੇ ਅਮਲੇ ਫੈਲੇ ਨੂੰ ਚੈਕ ਕਰਨ ਦੇ ਨਿਰਦੇਸ਼ ਦੇਣ ਲੱਗੇ  ਤੇ ਉਹੀ ਘੜਿਆ ਘੜਿਆ ਜਵਾਬ ਕਿ ਥੋੜੇ ਦਿਨ ਪਹਿਲਾਂ ਹੀ ਚੈਕ ਕਰਵਾਇਆ ਗਿਆ ਸਭ ਠੀਕ ਠਾਕ ਹੈ ਤੇ ਫਿਰ ਤੋ ਚੈਕ ਕਰਨ ਦੀ ਗੱਲ ਕਹੀ ।
ਇਸ ਸਬੰਧ ਵਿੱਚ ਜਦੋ ਸਿਵਲ ਸਰਜਨ ਡਾ ਰੇਨੂੰ ਸੂਦ ਨਾਲ ਗੱਲ ਕੀਤਾ ਤਾਂ ਉਹਨਾਂ ਦੱਸਿਆ ਕਿ ਡੇਂਗੂ ਸੀਜਨ ਸ਼ੁਰੂ ਹੋਣ ਤੋ ਪਹਿਲਾ ਹੀ ਜਿਲੇ ਦੇ ਸਾਰੇ ਐਸ ਐਮ ਉ ਨੂੰ ਮੀਟੁੰਗ ਵਿੱਚ ਇਹ ਗੱਲ ਕਹੀ ਸੀ ਕਿ ਸਾਰੇ  ਆਪਣੇ ਆਪਣੇ ਹਸਪਤਾਲ ਦੀ ਸਫਾਈ ਦੀ ਜਿਮੇਵਾਰ ਹੋਣਗੇ ਤੇ ਮਰੀਜਾਂ ਨੂੰ ਸਾਫ ਸੁਥਰਾਂ ਮਹੋਲ ਤੇ ਪਾਣੀ ਮੁਹੱਇਆ ਕਰਵਾਉਣਾ ਉਹਨਾਂ ਦੀ ਜਿੰਮੇਵਾਰ ਹੈ। ਉਹਨਾਂ ਕਿਹਾ ਉਹ ਇਸ ਸਬੰਧੀ ਐਸ.ਐਮ.ਉ ਡਾ. ਸਰੀਨ ਗੱਲ ਕਰਨਗੇ ਤੇ ਇਸ ਸਬੰਧੀ ਸਖਤ ਕਦਮ ਚੁੱਕੇ ਜਾਣਗੇ ।

LEAVE A REPLY

Please enter your comment!
Please enter your name here