3 ਅਕਤੂਬਰ ਨੂੰ ਵਾਰਡ 25 ਦੇ ਨਿਵਾਸੀ ਪ੍ਰਸ਼ਾਸਨ ਦੇ ਖਿਲਾਫ਼ ਕਰਨਗੇ ਰੋਸ਼ ਪ੍ਰਦਰਸ਼ਨ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਵਾਰਡ ਨੰ. 25 ਵਿੱਚ ਪਰੇਸ਼ਾਨੀਆਂ ਤਾਂ ਬਹੁਤ ਜ਼ਿਆਦਾ ਹਨ ਪਰ ਸਭ ਤੋਂ ਵੱਡੀ ਸਮੱਸਿਆ ਗਲੀਆਂ, ਨਾਲੀਆਂ, ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਹੈ। ਨਾਲੀਆਂ ਟੁੱਟੀਆਂ ਹੋਣ ਕਰਕੇ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਲਨ ਦਾ ਖਤਰਾ ਹਰ ਵੇਲੇ ਬਣਿਆ ਰਹਿੰਦਾ ਹੈ। ਜੇ ਇਹੋ ਜਿਹੇ ਹਾਲਾਤ ਕੁੱਝ ਦਿਨ ਹੋਰ ਬਣੇ ਰਹੇ ਤਾਂ ਹੈਜ਼ੇ ਵਰਗੀ ਬਿਮਾਰੀ ਫੈਲਣ ਦਾ ਖ਼ਤਰਾ ਵੀ ਵੱਧ ਸਕਦਾ ਹੈ। ਵਾਰਡ ਨੰ. 25 ਦੇ ਕੌਂਸਲਰ ਰੂਪ ਲਾਲ ਥਾਪਰ ਨੂੰ ਮੁਹੱਲਾ ਨਿਵਾਸੀਆਂ ਵੱਲੋਂ ਇਸ ਵਿਸ਼ੇ ਤੇ ਕਈ ਵਾਰੀ ਜਾਣੂ ਕਰਵਾਇਆ ਗਿਆ ਅਤੇ ਇਹਨਾਂ ਨੂੰ ਦੂਰ ਕਰਨ ਦੀ ਬੇਨਤੀ ਕੀਤੀ ਗਈ ਪਰ ਉਹਨਾਂ ਨੇ ਸਿਵਾਏ ਲਾਰਿਆਂ ਦੇ ਹੋਰ ਕੁੱਝ ਨਹੀਂ ਕੀਤਾ।

Advertisements

 

ਇਸ ਲਈ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਲਈ 3 ਅਕਤੂਬਰ ਨੂੰ ਰੋਸ਼ ਮੁਜ਼ਾਹਰਾ ਜਾਹਿਰ ਕਰਨ ਦਾ ਫੈਸਲਾ ਲਿਆ ਗਿਆ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਜੁਲਾਈ ਵਿਚ ਜਦੋਂ ਹੈਜ਼ਾ ਫੈਲਿਆ ਸੀ ਤਾਂ ਉਦੋਂ ਵੀ ਬਿਮਾਰੀ ਦਾ ਵਧੇਰੇ ਅਸਰ ਇਸੇ ਵਾਰਡ ਵਿਚ ਸੀ ਅਤੇ ਡਿਪਟੀ ਕਮਿਸ਼ਨਰ ਤੇ ਆਲਾ ਅਧਿਕਾਰੀਆਂ ਨੇ ਇਸ ਸਬੰਧ ਵਿਚ ਹਾਲਤ ਦਾ ਜਾਇਜ਼ਾ ਲੈਣ ਲਈ ਦੌਰਾ ਵੀ ਕੀਤਾ ਸੀ ਪਰ ਕੀਤਾ ਕੁੱਝ ਵੀ ਨਹੀਂ ਸੀ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀ ਤੇ ਪਵਨ ਕੁਮਾਰ ਹਲਕਾ ਪ੍ਰਧਾਨ ਬਸਪਾ, ਦਿਨੇਸ਼ ਪੱਪੂ ਇੰਚਾਰਜ  ਬਸਪਾ ਹੁਸ਼ਿਆਰਪੁਰ ਨੇ ਕਿਹਾ ਕਿ ਜੇ ਹੁਣ ਵੀ ਪ੍ਰਸ਼ਾਸਨ ਤੇ  ਨਗਰ ਨਿਗਮ ਕੁੰਭਕਰਨੀ ਨੀਂਦ ਤੋਂ ਨਹੀਂ ਜਾਗਦੀ ਤਾਂ ਇਸ ਨੂੰ ਜਗਾਉਣ ਲਈ 3 ਅਕਤੂਬਰ ਨੂੰ ਜੱਸਾ ਸਿੰਘ ਰਾਮਗੜੀਆ ਚੌਂਕ ਵਿੱਚ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਤੇ ਮੁਹੱਲਾ ਨਿਵਾਸੀ ਮੋਹਨ ਲਾਲ, ਮੁਖ਼ਤਿਆਰ ਸਿੰਘ, ਸੂਰਜ ਸਿੰਘ, ਗੁਰਦਿਆਲ ਸਿੰਘ, ਕਿਰਨਾਂ ਦੇਵੀ. ਗੁਰਬਖ਼ਸ਼ ਕੌਰ, ਪੱਪੀ ਸਿੰਘ, ਹਰਬੰਸ ਲਾਲ, ਰਾਜੂ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here